ਤਾਜਾ ਖਬਰਾਂ
ਧਰਮਸ਼ਾਲਾ, 6 ਮਈ - ਭਾਰਤ ਦੀ ਪਹਿਲੀ ‘ਹਾਈਬ੍ਰਿਡ ਪਿੱਚ’ ਦਾ ਅੱਜ ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ ਵਲੋਂ ਇਕ ਸ਼ਾਨਦਾਰ ਸਮਾਰੋਹ ਦੌਰਾਨ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿਚ ਆਈ.ਪੀ.ਐਲ. ਦੇ ਚੇਅਰਮੈਨ ਅਰੁਣ ਧੂਮਲ ਅਤੇ ਇੰਗਲੈਂਡ ਦੇ ਸਾਬਕਾ ਕ੍ਰਿਕਟਰ ਪੌਲ ਟੇਲਰ ਅਤੇ ਐਸ.ਆਈ.ਐਸ. ਦੇ ਅੰਤਰਰਾਸ਼ਟਰੀ ਕ੍ਰਿਕਟ ਨਿਰਦੇਸ਼ਕ ਸਮੇਤ ਕ੍ਰਿਕਟ ਦੇ ਪਤਵੰਤੇ ਸ਼ਾਮਿਲ ਹੋਏ। ਇਸ ਮੌਕੇ ਅਰੁਣ ਧੂਮਲ ਨੇ ਕਿਹਾ ਕਿ ਇੰਗਲੈਂਡ ਵਿਚ ਲਾਰਡਸ ਅਤੇ ਦ ਓਵਲ ਵਰਗੇ ਪ੍ਰਸਿੱਧ ਸਥਾਨਾਂ ਵਿਚ ਉਨ੍ਹਾਂ ਦੀ ਸਫ਼ਲਤਾ ਤੋਂ ਬਾਅਦ, ਹਾਈਬ੍ਰਿਡ ਪਿੱਚਾਂ ਦੀ ਸ਼ੁਰੂਆਤ ਭਾਰਤ ਵਿਚ ਕ੍ਰਿਕਟ ’ਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ।
Get all latest content delivered to your email a few times a month.