ਤਾਜਾ ਖਬਰਾਂ
ਬਿਊਰੋ ਚੀਫ਼
ਬਲਾਚੌਰ, 6 ਮਈ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਬਚਾਓ ਯਾਤਰਾ ਦਾ ਕਾਰਵਾਂ ਅੱਜ ਵਿਧਾਨ ਸਭਾ ਹਲਕਾ ਬਲਾਚੌਰ ਪਹੁੰਚ ਰਿਹਾ ਹੈ ਅਤੇ ਇਹ ਇਹ ਯਾਤਰਾ ਕਾਠਗੜ੍ਹ ਮੋੜ ਤੋਂ ਅਰੰਭ ਹੋਵੇਗੀ ਅਤੇ ਕਾਠਗੜ੍ਹ ਪਿੰਡ, ਰੱਤੇਵਾਲ, ਬੂਲੇਵਾਲ, ਬਲਾਚੌਰ ਸ਼ਹਿਰ ਤੋਂ ਸਿਆਣਾ, ਘਮੌਰ ਮੋੜ, ਚਣਕੋਆ, ਮਜਾਰੀ ਤੋ ਬਾਅਦ ਅੱਗਲੇ ਪੜਾਅ ਵੱਲ ਨੂੰ ਰਵਾਨਾ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵੀ ਨਾਲ ਹੋਣਗੇ, ਜਿਨ੍ਹਾਂ ਦੇ ਹੱਕ ਵਿਚ ਸੁਖਬੀਰ ਸਿੰਘ ਬਾਦਲ ਪ੍ਰਚਾਰ ਕਰਨਗੇ। ਇਥੇ ਇਹ ਵੀ ਪਤਾ ਚੱਲਿਆ ਕਿ ਬਲਾਚੌਰ ਹਲਕੇ ਨਾਲ ਸੰਬੰਧਿਤ ਇਕ ਸੀਨੀਅਰ ਕਾਂਗਰਸੀ ਆਗੂ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦੀ ਸੰਭਾਵਨਾ ਹੈ। ਕਾਠਗੜ੍ਹ ਤੋਂ ਇਹ ਯਾਤਰਾ ਕਰੀਬ 11 ਵਜੇ ਆਰੰਭ ਹੋ ਜਾਵੇਗੀ।
Get all latest content delivered to your email a few times a month.