IMG-LOGO
ਹੋਮ ਪੰਜਾਬ : ਬੇਹਿਸਾਬ ਪੈਸਾ, ਸ਼ਰਾਬ ਜਾਂ ਹੋਰ ਵਸਤਾਂ ਲੈ ਕੇ ਚੱਲਣ ਵਾਲੇ...

ਬੇਹਿਸਾਬ ਪੈਸਾ, ਸ਼ਰਾਬ ਜਾਂ ਹੋਰ ਵਸਤਾਂ ਲੈ ਕੇ ਚੱਲਣ ਵਾਲੇ ਆ ਰਹੇ ਹਨ ਕਾਬੂ

Admin user - Jan 31, 2022 07:07 AM
IMG

ਵਿਸ਼ਵਜੀਤ ਸਿੰਘ ਥਿੰਦ 
ਮੁਹਾਲੀ 30 ਜਨਵਰੀ , ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਦੂਜੇ ਰਾਜਾਂ ਤੋਂ ਪੰਜਾਬ ਅੰਦਰ ਦਾਖ਼ਲ ਹੋਣ ਵਾਲੇ ਹਰ ਇੱਕ ਵਹੀਕਲ ਦੀ ਬਰੀਕੀ ਨਾਲ ਜਾਂਚ ਪਡ਼ਤਾਲ ਕਰਨ ਤੋਂ ਬਾਅਦ ਹੀ ਪੰਜਾਬ ਅੰਦਰ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ ।
 ਬਾਰਡਰ ਚਾਹੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਰਾਜਸਥਾਨ ਨਾਲ ਲੱਗਦਾ ਹੋਵੇ ਜਾਂ ਮੁਕਤਸਰ, ਬਠਿੰਡਾ ਜ਼ਿਲ੍ਹੇ ਦਾ ਹਰਿਆਣਾ, ਐਸ ਏ ਐਸ ਨਗਰ ਮੁਹਾਲੀ ਦਾ ਚੰਡੀਗੜ੍ਹ ਨਾਲ ਲੱਗਦਾ ਜਾਂ ਫਿਰ ਕਿਸੇ ਵੀ ਰਾਜ ਤੋਂ ਆਉਣ ਵਾਲੇ ਵਾਹਨ ਹੋਣ  , ਸਾਰਿਆਂ ਨੂੰ ਹੀ ਪਾਰਖੂ ਨਜ਼ਰ ਨਾਲ ਦੇਖਿਆ ਪਰਖਿਆ ਜਾ ਰਿਹਾ ਹੈ  ।
   ਦੂਸਰੇ ਰਾਜਾਂ ਤੋਂ ਇਲਾਵਾ ਇਕ ਵਿਧਾਨ ਸਭਾ ਹਲਕੇ ਤੋਂ ਦੂਸਰੇ ਵਿਧਾਨ ਸਭਾ ਹਲਕੇ ਅਤੇ ਇੱਕ ਵਿਧਾਨ ਸਭਾ ਹਲਕੇ ਅੰਦਰ ਹੀ ਇਕ ਪੁਲਸ ਥਾਣੇ ਤੋਂ ਦੂਜੇ ਪੁਲਸ ਥਾਣੇ ਦੇ ਖੇਤਰ ਚ ਦਾਖ਼ਲ ਹੋਣ ਵਾਲੇ ਰਾਹਗੀਰਾਂ ਨੇ ਮੁਕੰਮਲ ਜਾਂਚ ਪੜਤਾਲ ਹੋ ਰਹੀ ਹੈ ।
   ਇਨ੍ਹਾਂ ਟੀਮਾਂ ਵਿੱਚ ਪੰਜਾਬ ਦੇ ਵੱਖ - ਵੱਖ ਵਿਭਾਗਾਂ ਨਾਲ ਸਬੰਧਤ ਅਧਿਕਾਰੀ ਟੀਮ ਦੇ ਮੁਖੀ ਵਜੋਂ ਵਿਚਰਦੇ ਹਨ ।
  ਇਸ ਅਧਿਕਾਰੀ ਦੇ ਹੱਥ ਵਿੱਚ ਪੈੱਨ ਅਤੇ ਡੇਅਰੀ ਹੁੰਦੀ ਹੈ ।
 ਅਧਿਕਾਰੀ ਵੱਲੋਂ ਰੋਕੀ ਗਈ ਗੱਡੀ ਦਾ ਨੰਬਰ ਅਤੇ ਸਮਾਂ ਨੋਟ ਕੀਤਾ ਜਾਂਦਾ ਹੈ ।
 ਨਾਲ ਚੱਲ ਰਹੀ ਵੀਡੀਓਗ੍ਰਾਫਰ ਦੀ ਟੀਮ ਵੱਲੋਂ ਬੈਗ , ਗੱਡੀ ਦੀਆਂ ਡਿੱਗੀਆਂ ਅਤੇ ਹੋਰ ਵਹੀਕਲਾਂ ਵੀ ਕੀਤੀ ਜਾ ਰਹੀ ਪੜਤਾਲ ਦੀ ਵੀਡੀਓਗ੍ਰਾਫੀ ਹੁੰਦੀ ਹੈ ।
  ਮੀਡੀਆ ਟੀਮ ਨੇ ਦੇਖਿਆ ਕਿ ਕੁਝ ਇੱਕ ਦੋ ਵਾਹਨ ਚਾਲਕ ਆਪਣੇ ਵੱਡੇ ਅਹੁਦੇ ਦੀ ਅਡੈਂਟਿਟੀ ਦੱਸ ਕੇ ਚੈਕਿੰਗ ਨਾ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਟੀਮ ਸਾਹਮਣੇ ਖਡ਼੍ਹਨ ਵਾਲੇ ਲੋਕਾਂ ਦੀ ਗੱਡੀ ਇਕ ਸਾਈਡ ਤੇ ਲਗਵਾ ਕੇ ਸਗੋਂ ਤਸੱਲੀ ਨਾਲ ਜਾਂਚ ਹੁੰਦੀ ਹੈ ।
 ਤਲਾਸ਼ੀ ਦਾ ਕੰਮ ਪੂਰਾ ਹੋਣ ਤੇ ਥੈਂਕ ਯੂ ਕਹਿ ਕੇ ਸ਼ੁਕਰੀਆ ਅਦਾ ਕਰਦੇ ਵੀ ਦੇਖੇ ਗਏ ਹਨ ।
  ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਤੱਕ ਲੱਖਾਂ ਰੁਪਏ ਦੀ ਨਗਦੀ , ਨਾਜਾਇਜ਼   ਸ਼ਰਾਬ , ਬਗੈਰ ਬਿੱਲਾਂ ਤੋਂ ਲਗਾਇਆ ਜਾ ਰਿਹਾ ਸਮਾਨ ਜ਼ਬਤ ਕਰਨ ਦੇ ਨਾਲ ਨਾਲ ਅਪਰਾਧੀ ਲੋਕਾਂ ਦੇ ਖਿਲਾਫ਼ ਮੁਕੱਦਮਾ ਵੀ ਦਰਜ ਕੀਤੇ ਗਏ ਹਨ ।
 ਇਸ ਸਬੰਧੀ ਜ਼ਿਲ੍ਹਾ ਚੋਣਕਾਰ ਅਫ਼ਸਰ ਕਮ ਡਿਪਟੀ ਕਮਿਸ਼ਨਰ ਐਸ ਏ ਐਸ ਨਗਰ ਸ਼੍ਰੀਮਤੀ ਈਸ਼ਾ ਕਾਲੀਆ ਦਾ ਕਹਿਣਾ ਹੈ ਕਿ ਬਗੈਰ ਕਿਸੇ ਡਰ, ਲਾਲਚ ਨਾਲ ਚੋਣ ਅਮਲ ਮੁਕੰਮਲ ਕਰਵਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ।
  ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਅਮਨ - ਅਮਾਨ ਨਾਲ ਨੇਪਰੇ ਚਾੜ੍ਹਨ ਲਈ ਲਗਾਤਾਰ ਵੋਟਰਾਂ ਲਈ ਜਾਗਰੂਕਤਾ ਕੈਂਪ ਲਗਾਉਣ ਤੋਂ ਇਲਾਵਾ ਵੱਖ - ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਉਨ੍ਹਾਂ ਦੇ ਅਧਿਕਾਰਾਂ ਅਤੇ ਫ਼ਰਜ਼ਾਂ ਤੋਂ ਜਾਣੂ ਕਰਵਾਇਆ ਗਿਆ ਹੈ ।
  ਚੋਣ ਕਮਿਸ਼ਨ ਵੱਲੋਂ ਤੈਅ ਕੀਤੇ ਗਏ ਖ਼ਰਚ ਕਰਨ ਦੀ ਸੀਮਾ ਹੱਦ ਅੰਦਰ ਹੀ ਖ਼ਰਚ ਕਰਨ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਵੀ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ   ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.