IMG-LOGO
ਹੋਮ ਪੰਜਾਬ : ਕਾਂਗਰਸ ਅਤੇ ਅਕਾਲੀ ਪਾਰਟੀ ਨੇ ਲੋਕਾਂ ਨੂੰ ਦੋਨਾਂ ਹੱਥਾਂ ਦੇ...

ਕਾਂਗਰਸ ਅਤੇ ਅਕਾਲੀ ਪਾਰਟੀ ਨੇ ਲੋਕਾਂ ਨੂੰ ਦੋਨਾਂ ਹੱਥਾਂ ਦੇ ਨਾਲ ਲੂਟਿਆ

Admin user - Jan 29, 2022 12:03 PM
IMG

 

ਫਿਰੋਜਪੁਰ ,  29 ਜਨਵਰੀ  (ਵਿਸ਼ਵਜੀਤ ਸਿੰਘ ਥਿੰਦ) :  ਵਿਧਾਨ ਸਭਾ ਚੋਣਾਂ 2022  ਦੇ ਮਦੇਨਜਰ ਵੱਖ-ਵੱਖ ਰਾਜਨਿਤਕ ਪਾਰਟੀਆਂ ਆਪਣਾ- ਆਪਣਾ ਜ਼ੋਰ ਵਿਖਾ ਰਹੀ ਹੈ। ਸਾਰੀਆਂ ਪਾਰਟੀਆਂ ਅਪਣੀ ਸਰਕਾਰ ਬਣਾਉਣ ਲਈ ਚੋਣ ਪ੍ਰਚਾਰ ’ਤੇ ਜੁਟੀ ਹੋਈ ਹੈ ਅਤੇ ਆਪਣਾ ਡੰਕਾ ਵਜਾਉਣਾ ਚਾਹੁੰਦੀ ਹੈ।  ਇਸ ਮੌਕੇ ਫਿਰੋਜ਼ਪੁਰ ਦਿਹਾਤੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਜਨੀਸ਼ ਦਹੀਯਾ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਕਾਂਗਰਸ ਪਾਰਟੀ ਸੇਵਾ ਦੇ ਨਾਂ ਤੇ ਲੋਕਾਂ ਨੂੰ ਦੋਨਾਂ ਹੱਥਾਂ ਨਾਲ ਲੂਟਦੀ ਆ ਰਹੀ ਹੈ। ਕਾਂਗਰਸ ਵਲੋਂ ਪਿੰਡ ਵਿਚ ਪ੍ਰਚਾਰ ਕਰਨ ਦੋਰਾਨ ਲੋਕਾਂ ਵਿਚ ਸਾਫ਼ ਗੂੱਸਾ ਭਰਿਆ ਵੇਖਿਆਂ ਜਾ ਰਿਹਾ ਹੈ, ਕਿ ਕਿਸ ਤਰ੍ਹਾਂ ਲੋਕ ਉਨ੍ਹਾਂ ਨੂੰ ਪਿੰਡਾਂ ਦੇ ਵਿਚ ਧੱਕੇ ਦੇ ਨਾਲ ਬਾਹਰ ਕੱਢ ਰਹੇ ਹਨ। ਵਿਰੋਧੀ ਪਾਰਟੀਆਂ ਉੱਤੇ ਨਿਸ਼ਾਨਾ ਸਾਂਧਤੇ ਹੋਏ ਉਨ੍ਹਾਂ ਨੇ ਕਿਹਾ ਕਿ ਲੋਕ ਕਾਂਗਰਸ ਅਤੇ ਅਕਾਲੀਆਂ ਤੋਂ ਦੁੱਖੀ ਆ ਚੁੱਕੇ ਹਨ ਤੇ ਇਸ ਵਾਰ ਪੰਜਾਬ ਵਿਚ ਬਦਲਾਅ ਚਾਹੁੰਦੇ ਹਨ। ਆਪ ਦੀ ਸਰਕਾਰ ਲੈ ਕੇ ਆਉਣ ਚਾਹੁੰਦੇ ਹਨ। ਉਮੀਦਵਾਰ ਰਜਨੀਸ਼ ਦਰੀਯਾ ਨੇ ਕਿਹਾ ਕਿ ਉਹ ਉਨ੍ਹਾਂ ਦੇ ਨਾਲ ਮੋਡੇ ਨਾਲ ਮੋਢਾ ਜੋੜ ਕੇ ਖੜੇ ਹਨ, ਤੇ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਹੁਣ ਦੇ ਚੋਣਾਂ ਵਿੱਚ ਵੀ ਲੋਕ ਆਪ ਨੂੰ ਵੋਟ ਦਿਓ ਤਾਂਕਿ ਮੈਂ ਆਪ ਲੋਕਾਂ ਦੀ ਸੇਵਾ ਕਰ ਸਕਾਂ ਅਤੇ ਫਿਰੋਜਪੁਰ ਸ਼ਹਿਰ ਦਾ ਵਿਕਾਸ ਕਰ ਸਕਾ। ਉਨ੍ਹਾਂ ਨੇ ਕਿਹਾ ਕਿ ਆਪ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਹਨ, ਉਹ ਸਰਕਾਰ ਬਨਣ ਤੇ ਜਰੂਹ ਪੂਰੇ ਕਰੇਗੀ, ਬਸ ਤੁਸੀ ਇਕ ਵਾਰ ਆਪ ਦੀ ਸਰਕਾਰ ਬਣਾਉਣ ਫਿਰ ਵੇਖੋ ਪੰਜਾਬ ਤੇ ਫਿਰੋਜ਼ਪੁਰ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਹੁਣ ਦੀ ਵਾਰ ਵੀ ਲੋਕ ਆਪਣਾ ਕੀਮਤੀ ਵੋਟ ਆਮ ਆਦਮੀ ਨੂੰ ਪਾਏ ਤਾਂਕਿ ਪੰਜਾਬ ਵਿੱਚ ਆਮ ਆਦਮੀ ਦੀ ਸਰਕਾਰ ਬਣ ਸਕੇ ਅਤੇ ਪੰਜਾਬ ਅਤੇ ਫਿਰੋਜਪੁਰ ਦਾ ਵਿਕਾਸ ਉੱਚੇ ਪੱਧਰ ਤੇ ਹੋ ਸਕੇ । 

 

 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.