IMG-LOGO
ਹੋਮ ਪੰਜਾਬ : ਮਾਨ ਪਰਵਾਰ ਨੂੰ ਸਦਮਾ ਕੈਸ਼ ਮਾਨ ਦੇ ਮਾਤਾ ਸਰਦਾਰਨੀ ਚਰਨਜੀਤ...

ਮਾਨ ਪਰਵਾਰ ਨੂੰ ਸਦਮਾ ਕੈਸ਼ ਮਾਨ ਦੇ ਮਾਤਾ ਸਰਦਾਰਨੀ ਚਰਨਜੀਤ ਕੌਰ ਸਵਰਗਵਾਸ

Admin user - Nov 04, 2022 10:07 AM
IMG

 Bolda Punjab
ਚੱਕ ਸੁਹੇਲ ਸਿੰਘ ਵਾਲਾ / ਜਲਾਲਾਬਾਦ / ਫ਼ਿਰੋਜ਼ਪੁਰ 4 ਨਵੰਬਰ , ਮਰਹੂਮ ਮੈਂਬਰ ਪਾਰਲੀਮੈਂਟ ਸ ਜ਼ੋਰਾ ਸਿੰਘ ਮਾਨ ਦੇ ਪਰਿਵਾਰ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਿਆ ਜਦੋਂ ਉਨ੍ਹਾਂ ਦੇ ਛੋਟੇ ਭਾਈ ਸਰਦਾਰ ਜਗਨੰਦਨ ਸਿੰਘ ਮਾਨ ਦੀ ਧਰਮਸੁਪਤਨੀ ਸਰਦਾਰਨੀ ਚਰਨਜੀਤ ਕੌਰ ਇਸ ਫਾਨੀ ਸੰਸਾਰ ਤੋਂ ਕੂਚ ਕਰਦਿਆਂ ਸਦੀਵੀ ਵਿਛੋੜਾ ਦੇ ਗਏ ।

ਉਹ ਯੂਥ ਆਗੂ ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ , ਡਾਕਟਰ ਜਸਪ੍ਰੀਤ ਕੌਰ ਤੇ ਗੋਖੇ ਮਾਨ ਦੇ ਮਾਤਾ ਜੀ , ਸਰਦਾਰ ਵਰਦੇਵ ਸਿੰਘ ਮਾਨ , ਸ੍ਰ. ਨਰਦੇਵ ਸਿੰਘ ਬੌਬੀ ਮਾਨ ਦੇ ਚਾਚੀ ਜੀ ਸਨ ।
  ਉਹ ਆਪਣੇ ਸਪੁੱਤਰ ਗੁਰਸੇਵਕ ਸਿੰਘ ਕੈਸ਼ ਮਾਨ ਦੇ ਚੰਡੀਗਡ਼੍ਹ ਸਥਿਤ ਰਿਹਾਇਸ਼ ਵਿਖੇ ਹੀ ਰਹਿ ਰਹੇ ਸਨ ਕਿ ਅੱਜ ਤੜਕੇ ਵਾਸ਼ਰੂਮ ਵੱਲ ਜਾਂਦਿਆਂ ਆਪਣੇ ਪੁੱਤਰ ਦੇ ਹੱਥਾਂ ਵਿੱਚ ਪ੍ਰਾਣ ਤਿਆਗ ਦਿੱਤੇ ।
   ਉਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਲੈ ਜਾਇਆ ਗਿਆ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜੂਰ ਸੀ ।
  ਸਰਦਾਰ ਜਗਨੰਦਨ ਸਿੰਘ ਸਰਦਾਰਨੀ ਚਰਨਜੀਤ ਕੌਰ ਦੀ ਸਪੁੱਤਰੀ ਡਾ ਜਸਪ੍ਰੀਤ ਕੌਰ ਜੋ ਕਿ ਅਮਰੀਕਾ ਵਿੱਚ ਰਹਿੰਦੇ ਹਨ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਹੋਵੇਗਾ  ।
  ਪਰਿਵਾਰ ਅਨੁਸਾਰ ਅੰਤਿਮ ਸੰਸਕਾਰ 6 ਨਵੰਬਰ ਦਿਨ ਐਤਵਾਰ ਨੂੰ ਪਿੰਡ ਚੱਕ ਸੁਹੇਲ ਸਿੰਘ ਵਾਲਾ ਵਿਖੇ  ਹੋਵੇਗਾ ।
  ਇਸ ਅਚਾਨਕ ਸਦਮੇ ਉੱਪਰ ਮਾਨ ਪਵਾਰ ਨਾਲ ਵੱਖ ਵੱਖ ਵਰਗਾਂ ਨਾਲ ਸਬੰਧਤ ਸ਼ਖ਼ਸੀਅਤਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.