IMG-LOGO
ਹੋਮ ਪੰਜਾਬ : ਉੱਘੇ ਬਿਜਨਸਮੈਨ ਮਨਜੀਤ ਲਿੱਟ ਵੱਲੋਂ ਆਪਣੇ ਜਨਮ ਦਿਨ ਤੇ ਦਿੱਤਾ...

ਉੱਘੇ ਬਿਜਨਸਮੈਨ ਮਨਜੀਤ ਲਿੱਟ ਵੱਲੋਂ ਆਪਣੇ ਜਨਮ ਦਿਨ ਤੇ ਦਿੱਤਾ ਚਾਰ ਲੱਖ ਡਾਲਰ ਦਾ ਦਾਨ

Admin user - Oct 14, 2021 12:26 PM
IMG

ਉੱਘੇ ਬਿਜਨਸਮੈਨ ਮਨਜੀਤ ਲਿੱਟ ਵੱਲੋਂ ਆਪਣੇ ਜਨਮ ਦਿਨ ਤੇ ਦਿੱਤਾ ਚਾਰ ਲੱਖ ਡਾਲਰ ਦਾ ਦਾਨ

ਹਰਦਮ ਮਾਨ,ਬਾਬੂਸ਼ਾਹੀ ਨੈੱਟਵਰਕ

ਸਰੀ, 14 ਅਕਤੂਬਰ 2021- ਬੀ.ਸੀ. ਦੇ ਪ੍ਰਸਿੱਧ ਬਿਜਨੈਸਮੈਨ ਅਤੇ ਲਿਟਕੋ ਦੇ ਸੀਈਓ ਮਨਜੀਤ ਸਿੰਘ ਲਿਟ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਮੌਕੇ ਨਵੀਂ, ਨਿਵੇਕਲੀ ਅਤੇ ਸ਼ਲਾਘਾਯੋਗ ਮਿਸਾਲ ਕਾਇਮ ਕਰਦਿਆਂ ਮਾਨਵਤਾ ਦੀ ਭਲਾਈ ਹਿਤ ਕਾਰਜਸ਼ੀਲ ਚਾਰ ਪ੍ਰਮੁੱਖ ਸੰਸਥਾਵਾਂ ਨੂੰ ਚਾਰ ਲੱਖ ਡਾਲਰ ਦਾਨ ਦਿੱਤੇ ਹਨ।

ਬੀਤ ਦਿਨੀ ਸਰੀ ਦੇ ਇਕ ਬੈਂਕੁਇਟ ਹਾਲ ਵਿਚ ਆਪਣੇ ਜਨਮ ਦਿਨ ਤੇ ਕਰਵਾਏ ਇਕ ਸਮਾਗਮ ਵਿਚ ਮਨਜੀਤ ਸਿੰਘ ਲਿਟ ਨੇ ਬੀ ਸੀ ਚਿਲਡਰਨ ਹੌਸਪੀਟਲ, ਪੀਸ ਆਰਚ ਹੌਸਪੀਟਲ ਵਾਈਟ ਰੌਕ, ਪਿਕਸ ਸੰਸਥਾ ਦੇ ਗੁਰੂ ਨਾਨਕ ਡਾਈਵਰਸਿਟੀ ਵਿਲੇਜ ਅਤੇ ਸਰੀ ਹੌਸਪੀਟਲ ਫਾਊਂਡੇਸ਼ਨ ਲਈ ਇਕ ਇਕ ਲੱਖ ਡਾਲਰ ਦੇ ਚੈਕ ਇਨ੍ਹਾਂ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਪ੍ਰਦਾਨ ਕੀਤੇ।

ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ, ਕੈਬਨਿਟ ਮੰਤਰੀ ਹੈਰੀ ਬੈਂਸ, ਐਮ ਐਲ ਏ ਜਿਨੀ ਸਿਮਜ਼, ਸਰੀ ਸਿਟੀ ਕੌਂਸਲ ਦੇ ਮੇਅਰ ਡੱਗ ਮੈਕੱਲਮ, ਕੌਸਲੇਟ ਜਨਰਲ ਇੰਡੀਆ ਸ੍ਰੀ ਮੁਨੀਸ਼ ਨੇ ਮਨਜੀਤ ਸਿੰਘ ਲਿਟ ਦੇ ਇਸ ਕਾਰਜ ਲਈ ਭਰਪੂਰ ਤਾਰੀਫ਼ ਕੀਤੀ। ਇਸ ਮੌਕੇ ਪਿਕਸ ਦੇ ਸੀਈਓ ਸਤਿਬੀਰ ਸਿੰਘ ਚੀਮਾ, ਜਗਮੋਹਨ ਸਿੰਘ, ਤਰਲੋਚਨ ਸਿੰਘ ਸੰਧੂ, ਸੀਜੇ ਸਿੱਧੂ ਤੇ ਹੋਰ ਕਈ ਪਤਵੰਤੇ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.