IMG-LOGO
ਹੋਮ ਪੰਜਾਬ : ਚੀਫ਼ ਜਸਟਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਵਧੀਕ...

ਚੀਫ਼ ਜਸਟਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਵਧੀਕ ਜੱਜਾਂ ਨੂੰ ਸਹੁੰ ਚੁਕਾਈ

Admin user - Nov 03, 2022 06:01 AM
IMG

 Bolda Punjab
ਚੰਡੀਗੜ੍ਹ, 2 ਨਵੰਬਰ

ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਸ੍ਰੀ ਰਵੀ ਸ਼ੰਕਰ ਝਾਅ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 10 ਨਵੇ ਵਧੀਕ ਜੱਜਾਂ ਨੂੰ ਇੱਕ ਸਾਦੇ ਅਤੇ ਪਰਿਭਾਵਸ਼ਾਲੀ ਸਮਾਗਮ ਦੌਰਾਨ ਅਹੁਦੇ ਦੀ ਸਹੁੰ ਚੁਕਾਈ।

ਹਾਈਕੋਰਟ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਜ਼ਿੰਨ੍ਹਾਂ ਨੂੰ ਸਹੁੰ ਚੁਕਾਈ ਗਈ ਉਨ੍ਹਾਂ ਵਿੱਚ ਵਧੀਕ ਜੱਜ ਸ੍ਰੀ ਕੁਲਦੀਪ ਤਿਵਾੜੀ, ਸ੍ਰੀ ਗੁਰਬੀਰ ਸਿੰਘ, ਸ੍ਰੀ ਦੀਪਕ ਗੁਪਤਾ, ਸ੍ਰੀਮਤੀ ਅਮਰਜੋਤ ਭੱਟੀ, ਸ੍ਰੀਮਤੀ ਰਿਤੂ ਟੈਗੋਰ, ਸ੍ਰੀਮਤੀ ਮਨੀਸ਼ਾ ਬੱਤਰਾ, ਮਿਸ ਹਰਪ੍ਰੀਤ ਕੌਰ ਜੀਵਨ,  ਸ੍ਰੀਮਤੀ ਸੁਖਵਿੰਦਰ ਕੌਰ,  ਸ੍ਰੀ ਸੰਜੀਵ ਬੇਰੀ ਅਤੇ ਸ੍ਰੀ ਵਿਕਰਮ ਅਗਰਵਾਲ ਸ਼ਾਮਲ ਹਨ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਅਤੇ ਵਕੀਲ ਵੀ ਸ਼ਾਮਲ ਸਨ।
ਬੁਲਾਰੇ ਨੇ ਦੱਸਿਆ ਕਿ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜਾਂ ਦੀ ਗਿਣਤੀ 56 ਤੋਂ  ਵੱਧ ਕੇ 66 ਹੋ ਗਈ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.