IMG-LOGO
ਹੋਮ ਪੰਜਾਬ : ਕਾਂਗਰਸ ਨੂੰ ਝਟਕਾ, ਛਾਉਣੀ ਵਾਰਡ ਨੰਬਰ 6 ਦੇ ਸਾਬਕਾ ਕੌਂਸਲਰ...

ਕਾਂਗਰਸ ਨੂੰ ਝਟਕਾ, ਛਾਉਣੀ ਵਾਰਡ ਨੰਬਰ 6 ਦੇ ਸਾਬਕਾ ਕੌਂਸਲਰ ਤ੍ਰਿਲੋਕ ਪਾਇਲਟ ਭਾਜਪਾ ਵਿੱਚ ਸ਼ਾਮਲ

Admin user - Jan 27, 2022 05:58 AM
IMG

 

ਫ਼ਿਰੋਜ਼ਪੁਰ, 27 ਜਨਵਰੀ (ਵਿਸ਼ਵਜੀਤ ਸਿੰਘ ਥਿੰਦ) : ਸ਼ਹਿਰੀ ਹਲਕੇ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।  ਵਾਰਡ ਨੰਬਰ 6 ਦੇ ਸਾਬਕਾ ਕੌਂਸਲਰ ਤ੍ਰਿਲੋਕ ਪਾਇਲਟ, ਯੂਥ ਕਾਂਗਰਸੀ ਆਗੂ ਤਰੁਣ ਪਾਇਲਟ ਆਪਣੇ ਸੈਂਕੜੇ ਸਮਰਥਕਾਂ ਸਮੇਤ ਵਿਧਾਇਕ ਪਰਮਿੰਦਰ ਪਿੰਕੀ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।  ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦੀ ਰਸਮ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਨਿਭਾਈ ਗਈ।  ਤ੍ਰਿਲੋਕ ਪਾਇਲਟ ਜਿੱਥੇ ਇਲਾਕੇ ਦੇ ਕੌਂਸਲਰ ਰਹਿ ਚੁੱਕੇ ਹਨ, ਉਥੇ ਉਨ੍ਹਾਂ ਦੀ ਬੇਟੀ ਰੀਨਾ ਮੋਂਗਾ ਵੀ ਕੰਟੋਨਮੈਂਟ ਬੋਰਡ ਦੀ ਕੌਂਸਲਰ ਰਹਿ ਚੁੱਕੀ ਹੈ।
  ਤ੍ਰਿਲੋਕ ਪਾਇਲਟ ਨੇ ਕਿਹਾ ਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਸਨ, ਪਰ ਪਾਰਟੀ ਨੇ ਉਨ੍ਹਾਂ ਨੂੰ ਉਹ ਮਾਣ-ਸਨਮਾਨ ਨਹੀਂ ਦਿੱਤਾ, ਜਿਸ ਦੇ ਉਹ ਹੱਕਦਾਰ ਸਨ, ਜਿਸ ਮਿਹਨਤ ਨਾਲ ਉਨ੍ਹਾਂ ਨੇ ਪਾਰਟੀ ਦਾ ਨਾਂ ਰੌਸ਼ਨ ਕੀਤਾ ਸੀ।  ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਭਾਜਪਾ ਦੇ ਸਿਪਾਹੀ ਵਾਂਗ ਕੰਮ ਕਰਨਗੇ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਹੀ ਪੰਜਾਬ ਨੂੰ ਗੁੰਡਾਗਰਦੀ ਤੋਂ ਮੁਕਤ ਕਰਵਾ ਕੇ ਤਰੱਕੀ ਦੀ ਰਾਹ 'ਤੇ ਲੈ ਕੇ ਜਾ ਸਕਦੀ ਹੈ।  
ਇਸ ਮੌਕੇ ਸੰਨੀ ਮੋਂਗਾ, ਮਹੇਸ਼ ਕੁਮਾਰ, ਸ਼ੁਭਮ ਰਾਜਪੂਤ, ਪ੍ਰਕਾਸ਼, ਅਸ਼ੋਕ, ਭੁਪਿੰਦਰ ਸਿੰਘ, ਪ੍ਰਭੂ, ਪਵਨ ਪੁਰੀ, ਸ਼ੈਲੀ, ਸੰਦੀਪ ਸ਼ਰਮਾ, ਗੁਰਵਿੰਦਰ ਕਾਕਾ, ਹੈਪੀ, ਵਿਨੋਦ ਹਸਰਤ, ਵਿਨੈ, ਨੀਤਾ, ਪ੍ਰਿੰਸ, ਸੰਨੀ ਨਰੂਲਾ, ਰਾਜੂ, ਭੂੰਡੀ, ਸਾਗਰ ਮਲਹੋਤਰਾ, ਨਿਖਿਲ, ਦਾਨਿਸ਼ ਜੋਸ਼ੀ, ਬਿੱਲਾ ਆਦਿ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.