ਤਾਜਾ ਖਬਰਾਂ
ਫਿਰੋਜ਼ਪੁਰ: ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਵੱਡਾ ਬਲ ਮਿਲਿਆ ਜਦੋਂ ਪਿੰਡ ਅਲੀ ਕੇ ਤੋਂ 38 ਪਰਿਵਾਰ ਅਤੇ ਪਿੰਡ ਗਿੱਲ ਤੋਂ 30 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ । ਇਨ੍ਹਾਂ ਪਰਿਵਾਰਾਂ ਦਾ ਸਵਾਗਤ ਕਰਦਿਆ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਦੇ ਉਮੀਦਵਾਰ ਰੋਹਿਤ ਵੋਹਰਾ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਪਰਿਵਾਰਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਦੂਜੀਆਂ ਪਾਰਟੀਆਂ ਦੀਆਂ ਗੱਲਾਂ ਵਿਚ ਨਹੀਂ ਆਉਣ ਵਾਲੇ, ਲੋਕ ਸਮਝਦਾਰ ਹੋ ਚੁੱਕੇ ਹਨ ਅਤੇ ਲੋਕਾਂ ਨੂੰ ਪਤਾ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਮਸਲੇ ਹੱਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਫਿਰੋਜ਼ਪੁਰ ਸ਼ਹਿਰੀ ਹਲਕੇ ਦੀ ਸੀਟ ਵੱਡੀ ਲੀਡ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਜਾਵੇਗੀ। ਇਸ ਮੌਕੇ ਪਿੰਡ ਗਿੱਲ ਤੋਂ ਬਲਦੇਵ ਕਿ੍ਰਸ਼ਨ ਚੋਪੜਾ, ਅਮਨ ਚੋਪੜਾ, ਕੇਸ਼ਵ ਚੋਪੜਾ, ਰਮਨ ਗਿੱਲ, ਬਲਜੀਤ ਸਿੰਘ ਗਿੱਲ, ਕਾਲਾ, ਗੱਬਰ, ਮੇਜਰ ਸਿੰਘ, ਨੈਤ, ਜੱਗਾ, ਜਸਵਿੰਦਰ ਸਿੰਘ , ਗੁਰਮੇਜ ਸਿੰਘ, ਕਸ਼ਮੀਰ ਸਿੰਘ, ਕਾਲਾ ਸਿੰਘ, ਕੈਸ਼ ਕੁਮਾਰ, ਦਾਰਾ ਸਿੰਘ, ਮੇਜਰ ਸਿੰਘ ਸਾਬਕਾ ਮੈਂਬਰ, ਸੂਜਾ ਸਿੰਘ, ਜਿੰਦਰ ਸਿੰਘ, ਸੋਨੂੰ, ਬਲਜੀਤ ਸਿੰਘ, ਗੁਰਦੀਪ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ, ਗੁਰਮੇਜ ਸਿੰਘ, ਬਲਵੀਰ ਸਿੰਘ, ਅਮਰਜੀਤ ਸਿੰਘ, ਭਜਨ, ਗੁਰਬਖਸ਼ ਸਿੰਘ, ਇਕਬਾਲ ਵਿਰਕ, ਨੈਬ ਸਿੰਘ ਅਤੇ ਪਿੰਡ ਅਲੀ ਕੇ ਤੋਂ ਕਰਤਾਰ ਸਿੰਘ ਸਾਬਕਾ ਮੈਂਬਰ, ਉਮ ਸਿੰਘ, ਦਲੇਰ ਸਿੰਘ, ਪਰਮਾ ਸਿੰਘ, ਸੁਖਦੇਵ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ , ਬੰਤਾ ਸਿੰਘ, ਜੱਜ ਸਿੰਘ, ਸ਼ਿੰਦਾ ਸਿੰਘ, ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ, ਜਗਦੇਵ ਸਿੰਘ, ਬਲਵੀਰ ਸਿੰਘ, ਅਜੈ, ਗੁਰਨਾਮ ਸਿੰਘ, ਹੀਰਾ ਸਿੰਘ, ਫੌਜਾ ਸਿੰਘ, ਗੁਰਮੇਲ ਸਿੰਘ, ਮੇਜਰ ਸਿੰਘ, ਗੋਰਾ ਸਿੰਘ, ਬੱਗਾ ਸਿੰਘ, ਬਲਕਾਰ ਸਿੰਘ, ਚੰਨਾ ਸਿੰਘ, ਪਿਆਰੋ ਬਾਈ, ਪ੍ਰੀਤੋ ਬਾਈ, ਜਿਤੋ ਬਾਈ, ਭੋਲਾ ਸਿੰਘ, ਜਸਵੰਤ ਸਿੰਘ, ਦਿਆਲ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ, ਰਣਜੀਤ ਸਿੰਘ, ਮੇਜਰ ਸਿੰਘ ਆਦਿ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ । ਇਸ ਮੌਕੇ ਬਲਕਾਰ ਸਿੰਘ ਸਾਬਕਾ ਸਰਪੰਚ ਅਲੀ ਕੇ, ਗੁਰਨਾਮ ਸਿੰਘ ਸਾਬਕਾ ਮੈਂਬਰ, ਕਸ਼ਮੀਰ ਸਿੰਘ ਸਾਬਕਾ ਸਰਪੰਚ ਵੀ ਮੌਜ਼ੂਦ ਸਨ।
Get all latest content delivered to your email a few times a month.