ਤਾਜਾ ਖਬਰਾਂ
ਫਿਰੋਜ਼ਪੁਰ 27 ਜਨਵਰੀ (ਵਿਸ਼ਵਜੀਤ ਸਿੰਘ ਥਿੰਦ) : ਡਾ. ਨਰਿੰਦਰ ਭਾਰਗਵ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਅਤੇ ਗਿਰੀਸ਼ ਦਿਆਲਨ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਣਯੋਗ ਇਲੈਕਸ਼ਨ ਕਮਿਸ਼ਨ ਭਾਰਤ ਸਰਕਾਰ, ਮੁੱਖ ਚੋਣ ਅਫਸਰ ਪੰਜਾਬ ਅਤੇ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਵੱਲੋਂ ਇਲੈਕਸ਼ਨ ਦੌਰਾਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਮਿਤੀ 25 ਜਨਵਰੀ 2022 ਨੂੰ ਫਿਰੋਜਪੁਰ ਦੀ ਪੁਲਿਸ ਨੂੰ ਇਤਲਾਹ ਮਿੱਲੀ ਸੀ ਕਿ ਬਲਵਿੰਦਰ ਸਿੰਘ ਉਰਫ ਵਿੰਦੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੱਦੂਸ਼ਾਹ ਵਾਲਾ, ਟੇਕ ਚੰਦ ਪੁੱਤਰ ਗੁਲਜ਼ਾਰ, ਵਿਕਰਮ ਪੁੱਤਰ ਟੇਕ ਚੰਦ ਅਤੇ ਅਰੁਨ ਭੱਟੀ ਪੁੱਤਰ ਮੰਗਲ ਸਿੰਘ ਵਾਸੀਅਨ ਪਿੰਡ ਬਾਰੇਕੇ ਸਾਰੇ ਰਲ ਕੇ ਪਾਕਿਸਤਾਨੀ ਸਮਗਲਰਾਂ ਤੋਂ ਅਸਲਾ, ਜਾਅਲੀ ਕਰੰਸੀ ਅਤੇ ਹੈਰੋਇਲ ਇਧਰ ਮੰਗਵਾਉਂਦੇ ਹਨ ਅਤੇ ਚੋਰੀ ਦੇ ਵਹੀਕਲਾਂ ’ਤੇ ਜਾਅਲੀ ਨੰਬਰ ਲਗਾ ਕੇ ਇਧਰ ਨਸ਼ੇ ਦੀ ਸਮਗ�ਿਗ ਕਰਦੇ ਹਨ ਜਿਸ ਤੇ ਉਕਤਾਨ ਦੋਸ਼ੀਅਨ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਮੁਕੱਦਮਾ ਨੰਬਰ 18 ਮਿਤੀ 25 ਜਨਵਰੀ 2022 ਅ/ਧ 379, 411, 420, 473, 489-ਏ, 489-ਬੀ ਆਈਪਸੀ 21/23 ਐੱਨਡੀਪੀਐੱਸ ਐਕਟ, 25 ਅਸਲਾ ਐਕਟ ਦਰਜ ਰਜਿਸਟਰ ਕਰਵਾਇਆ ਗਿਆ ਅਤੇ �ਿਕ ਰੋਡ ਸੂਆ ਪਿੰਡ ਬਾਰੇ ਕੇ ਨਾਕਾਬੰਦੀ ਕਰਕੇ ਮੌਕੇ ’ਤੇ ਦੋਸ਼ੀ ਵਿਕਰਮ, ਅਰੁਨ ਭੱਟੀ ਵਾਸੀਅਨ ਪਿੰਡ ਬਾਰੇ ਕੇ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 80 ਹਜ਼ਾਰ ਰੁਪਏ ਜਾਅਲੀ ਕਰੰਸੀ ਨੋਟ, 1 ਪਿਸਟਲ 30 ਬੋਰ ਮੈਡ ਇਨ ਚਾਈਨਾ ਸਮੇਤ 25 ਜਿੰਦਾ ਰੋਂਦ, 5 ਮੋਬਾਇਲ, ਇਕ ਡੋਂਗਲ, ਇਕ ਕਾਰ ਅਤੇ 3 ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਸਨ ਅਤੇ ਦੋਸ਼ੀ ਬਲਵਿੰਦਰ ਸਿੰਘ ਉਰਫ ਵਿੰਦੀ ਪਿੰਡ ਸੱਦੂਸ਼ਾਹ ਵਾਲਾ, ਟੇਕ ਚੰਦ ਵਾਸੀ ਪਿੰਡ ਬਾਰੇ ਕੇ ਭੱਜਣ ਵਿਚ ਕਾਮਯਾਬ ਹੋ ਗਏ ਸੀ, ਜਿਨ੍ਹਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਹੈਰੋਇਨ ਦੀ ਖੇਪ ਆਈ ਹੈ। ਕਾਬੂ ਕੀਤੇ ਦੋਸ਼ੀਅਨ ਵਿਕਰਮ ਅਤੇ ਅਰੁਨ ਭੱਟੀ ਨੂੰ ਮਿਤੀ 26 ਜਨਵਰੀ 2022 ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਦੌਰਾਨੇ ਪੁਲਿਸ ਰਿਮਾਂਡ ਅੱਜ ਸਵੇਰੇ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ਼ ਸੀਆਈਏ ਸਟਾਫ ਫਿਰੋਜ਼ਪੁਰ ਵੱਲੋਂ ਦੋਸ਼ੀਅਨ ਵਿਕਰਮ ਅਤੇ ਅਰੁਨ ਭੱਟੀ ਉਕਤਾਨ ਦੀ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਨੇ ਇੰਕਸਾਫ ਕੀਤਾ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਦੌਰਾਨ ਵੱਖ ਵੱਖ ਤਾਰੀਖਾਂ ਨੂੰ ਪਾਕਿਸਤਾਨ ਬਾਰਡਰ ਤੋਂ ਹੈਰੋਇਨ ਦੇ ਪੈਕੇਟ ਕਰਾਸ ਕਰਾਏ ਗਏ ਸੀ, ਜਿਸ ਵਿਚੋਂ ਕੁਝ ਪੈਕੇਟ ਉਨ੍ਹਾਂ ਨੇ ਆਪਣੇ ਆਪਣੇ ਘਰਾਂ ਵਿਚ ਲੁਕਾ ਛੁਪਾ ਕੇ ਰੱਖੇ ਹੋਏ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੂੰ ਹੀ ਪਤਾ ਹੈ। ਇਸ ਸਮੇਂ ਦੌਰਾਨ ਹੀ ਫਿਰੋਜ਼ਪੁਰ ਪੁਲਿਸ ਨੂੰ ਮੁਖਬਰੀ ਮਿਲੀ ਕਿ ਮਿਤੀ 25 ਜਨਵਰੀ 2022 ਨੂੰ ਭੱਜਣ ਵਾਲੇ ਦੋਸ਼ੀਅਨ ਵਿਚੋਂ ਇਕ ਦੋਸ਼ੀ ਬਲਵਿੰਦਰ ਸਿੰਘ ਉਕਤ ਅੱਜ ਹੈਰੋਇਨ ਦੀ ਡਿਲਵਰੀ ਕਰਨ ਲਈ ਰੇਲਵੇ ਸਟੇਸ਼ਨ, ਫਿਰੋਜਪੁਰ ਨੂੰ ਜਾ ਰਿਹਾ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਇੰਸਪੈਕਟਰ ਜਗਦੀਸ਼ ਕੁਮਾਰ ਵੱਲੋਂ ਪਹਿਲਾ ਮੁਖਬਰੀ ਦੇ ਆਧਾਰ ’ਤੇ ਰੇਲਵੇ ਰੋਡ ਨੇੜੇ ਅਮਰ ਹਸਪਤਾਲ ਪਾਸ ਦੋਸ਼ੀ ਬਲਵਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਦੋਸ਼ੀ ਬਲਵਿੰਦਰ ਸਿੰਘ ਉਕਤ ਦੀ ਵੀ ਮਜੀਦ ਪੁੱਛਗਿੱਛ ਕੀਤੀ ਗਈ ਅਤੇ ਜਿਸ ਨੇ ਦੌਰਾਨੇ ਮੁੱਢਲੀ ਪੁੱਛਗਿੱਛ ਇੰਕਸਾਫ ਕੀਤਾ ਕਿ ਉਸ ਵੱਲੋਂ ਹੈਰੋਇਨ ਦਾ ਪੈਕੇਟ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ, ਜਿਨ੍ਹਾਂ ਬਾਰੇ ਉਸ ਨੂੰ ਹੀ ਪਤਾ ਹੈ। ਪੁਲਿਸ ਪਾਰਟੀ ਵੱਲੋਂ ਕੰਟਰੋਲ ਰੂਮ ਰਾਹੀਂ ਜਗਦੀਸ਼ ਕੁਮਾਰ ਡੀਐੱਸਪੀ (ਡੀ) ਫਿਰੋਜ਼ਪੁਰ ਨੂੰ ਮੌਕੇ ’ਤੇ ਬੁਲਾਇਆ ਜਿਨ੍ਹਾਂ ਦੀ ਅਗਵਾਈ ਵਿਚ ਦੋਸ਼ੀਅਨ ਵਿਕਰਮ, ਅਰੁਨ ਭੱਟੀ ਅਤੇ ਬਲਵਿੰਦਰ ਸਿੰਘ ਉਕਤਾਨ ਦੀ ਨਿਸ਼ਾਨਦੇਹੀ ’ਤੇ ਇਨ੍ਹਾਂ ਵੱਲੋਂ ਲੁਕਾ ਛੁਪਾ ਕੇ ਰੱਖੀ ਹੈਰੋਇਨ ਦੇ ਪੈਕੇਟ ਦੋਸ਼ੀ ਵਿਕਰਮ ਉਕਤ ਵੱਲੋਂ ਆਪਣੇ ਮਕਾਨ ਪਿੰਡ ਬਾਰੇ ਕੇ ਵਿਚ 2 ਕਿਲੋ ਹੈਰੋਇਨ, ਦੋਸ਼ੀ ਅਰੁਨ ਭੱਟੀ ਨੇ ਆਪਣੇ ਘਰ ਪਿੰਡ ਬਾਰੇ ਕੇ ਵਿਚੋਂ 2 ਕਿਲੋ ਹੈਰੋਇਨ ਅਤੇ ਦੋਸ਼ੀ ਬਲਵਿੰਦਰ ਸਿੰਘ ਵੱਲੋਂ ਕੱਚੀ ਗੰਗ ਨਹਿਰ ਦੀ ਪੱਟੜੀ ਤੋਂ ਇਕ ਕਿਲੋ ਹੈਰੋਇਨ ਤਿੰਨਾਂ ਦੋਸ਼ੀਅਨ ਪਾਸੋਂ 5 ਕਿਲੋ ਹੈਰੋਇਨ ਬਰਾਮਦ ਕੀਤੀ। ਇਸ ਤੋਂ ਇਲਾਵਾ ਦੌਰਾਨੇ ਪੁੱਛਗਿੱਛ ਦੋਸ਼ੀਅਨ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਪਾਕਿਸਤਾਨ ਦੀ ਤਰਫੋਂ ਮੰਗਵਾਈ ਹੈਰੋਇਨ ਉਨ੍ਹਾਂ ਨੇ ਜ਼ਿਲ੍ਹਾ ਪੁਲਿਸ ਵੱਲੋਂ 26 ਜਨਵਰੀ ਕਰਕੇ ਵਧਾਈ ਗਈ ਚੌਕਸੀ, ਨਾਕਾਬੰਦੀਆ, ਸਰਹੱਦੀ ਪਿੰਡਾਂ ਦੀ ਸਰਚਾਂ, ਗਸ਼ਤਾਂ ਤੋਂ ਡਰਦੇ ਹੋਏ ਲੁਕਾ ਛੁਪਾ ਕੇ ਰੱਖੀ ਸੀ ਜੋ ਉਨ੍ਹਾਂ ਨੇ ਪੁਲਿਸ ਦੀ ਚੈਕਿੰਗ ਘੱਟ ਹੋਣ ਤੇ ਅੱਗੇ ਸਪਲਾਈ ਕਰਨੀ ਸੀ। ਦੋਸ਼ੀਅਨ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਪਾਸੋਂ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ।
Get all latest content delivered to your email a few times a month.