ਤਾਜਾ ਖਬਰਾਂ
ਐਕਸਕਲੂਸਿਵ ਸਟੋਰੀ ! ਦੇਖੋ ਵੀਡੀਓ
ਕੈਪਟਨ ਅਮਰਿੰਦਰ ਦੀ ਨਵੀਂ ਪਾਰਟੀ ਦੇ ਮੰਚ ਉੱਪਰ ਕੀ ਬੋਲੇ ਸੀ ਕਾਂਗਰਸ ਉਮੀਦਵਾਰ ਵਿਜੇ ਕਾਲੜਾ
* ਬੋਲੇ ਮਹਾਰਾਜਾ ਅਮਰਿੰਦਰ ਪੂਰੇ ਜੀਵਨ ਲਈ ਹਨ ਮੁੱਖ ਮੰਤਰੀ ਪੰਜਾਬ
ਵਿਸ਼ਵਜੀਤ ਸਿੰਘ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 26 ਜਨਵਰੀ , ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਗੁਰੂ ਹਰ ਸਹਾਏ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰੇ ਆਗੂ ਵਿਜੇ ਕਾਲੜਾ ਚਾਹੇ ਲੱਖ ਦਾਅਵੇ ਕਰੀ ਜਾਣ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਗਏ ਸੀ ਪਰ " ਬੋਲਦਾ ਪੰਜਾਬ ਮੀਡੀਆ ਗਰੁੱਪ " ਵੱਲੋਂ ਇਕ ਐਕਸਕਲੂਸਿਵ ਵੀਡੀਓ ਜਾਰੀ ਕੀਤੀ ਜਾ ਰਹੀ ਹੈ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਵਿਜੇ ਕਾਲੜਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੀ ਜੀ ਹਜ਼ੂਰੀ ਕਰਦੇ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਭੰਡੀ ਪ੍ਰਚਾਰ ਕਰਦੇ ਸੁਣਾਈ ਦੇ ਰਹੇ ਹਨ ।
ਆਪਣੇ ਸੰਬੋਧਨ ਵਿੱਚ ਵਿਜੇ ਕਾਲੜਾ ਕਹਿ ਰਹੇ ਹਨ ਕਿ ਇਕ ਬੁਲਾਰੇ ਨੇ ਮਹਾਰਾਜਾ ਸਾਹਿਬ ਨੂੰ ਸਾਬਕਾ ਮੁੱਖ ਮੰਤਰੀ ਕਿਹਾ ਹੈ ਜੋ ਕਿ ਸਰਾਸਰ ਗਲਤ ਹੈ ।
ਇਹ ਪੂਰੇ ਜੀਵਨ ਲਈ ਮੁੱਖ ਮੰਤਰੀ ਹਨ ਅਤੇ ਮੁੱਖ ਮੰਤਰੀ ਹੀ ਰਹਿਣਗੇ ।
ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲ ਇਸ਼ਾਰਾ ਕਰਦੇ ਹੋਏ ਵਿਜੇ ਕਾਲੜਾ ਕਹਿੰਦੇ ਹਨ ਕਿ ਸਾਬਕਾ ਉਹ ਹੋਣਗੇ ਜਿਹੜੇ ਹੁਣ ਬੈਠੇ ਹਨ ਅਤੇ ਕੁਝ ਦਿਨਾਂ ਨੂੰ ਸਾਬਕਾ ਹੋਣ ਜਾ ਰਹੇ ਹਨ ।
ਵਿਜੇ ਕਾਲੜਾ ਅੱਗੇ ਕਹਿੰਦੇ ਹਨ ਅੱਜ ਉਨ੍ਹਾਂ ਦੇ ਨਾਲ ਬਹੁਤ ਸਾਰਾ ਆਡ਼੍ਹਤੀ ਵਰਗ ਚੱਲ ਕੇ ਆਇਆ ਹੈ ਜਿਨ੍ਹਾਂ ਵਿੱਚੋਂ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ , ਮੀਤ ਪ੍ਰਧਾਨ , ਜਨਰਲ ਸੈਕਟਰੀ ਵੀ ਮੌਜੂਦ ਹਨ ।
ਵਿਜੇ ਕਾਲੜਾ ਆਪਣੇ ਸੰਬੋਧਨ ਵਿੱਚ ਦੱਸਦੇ ਹਨ ਕਿ ਉਹ 15 ਸਤੰਬਰ ਨੂੰ ਮਹਾਰਾਜਾ ਸਾਹਿਬ ਨਾਲ ਮੀਟਿੰਗ ਕਰਕੇ ਗਏ ਸਨ ।
ਕਿਉਂਕਿ ਉਹ ਇਹਨਾਂ ਦੇ ਬੱਚੇ ਹਨ ਅਤੇ ਬੱਚੇ ਰਹਿਣਗੇ ।
ਮਹਾਰਾਜਾ ਸਾਹਿਬ ਨੇ ਕਿਹਾ ਸੀ ਕਿ ਇਲੈਕਸ਼ਨ ਸਾਲ ਹੈ ਅਤੇ ਝੋਨੇ ਦੀ ਖ਼ਰੀਦ ਵਿੱਚ ਕਿਸਾਨਾਂ ਨੂੰ ਆਂਚ ਨਹੀਂ ਆਉਣ ਦੇਣੀ ।
ਉਸ ਵਕਤ ਮੰਤਰੀ ਅਤੇ ਅਫ਼ਸਰ ਮੌਜੂਦ ਸੀ ।
ਇਸ ਤੋਂ ਬਾਅਦ ਜੋ ਕੰਮ ਮਾਲ ਮਹਿਕਮਾ ਅਤੇ ਹੋਰ ਵਿਭਾਗਾਂ , ਮੰਡੀ ਬੋਰਡ , ਪਨਗ੍ਰੇਨ ਨੇ ਕਰਨਾ ਸੀ ਉਹ ਕੰਮ ਸਾਡੇ ਆੜ੍ਹਤੀ ਵਰਗ ਨੇ ਕੀਤਾ ।
ਇਸ ਤੋਂ ਬਾਅਦ ਉਹ ਪਰਸੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਲਈ ਪੁੱਜੇ ਤਾਂ ਮੈਂ ਪੁੱਛਿਆ ਇਹ ਕਿਸ ਤਰ੍ਹਾਂ ਦੀ ਰਹੀ ਪਰਕਿਓਰਮੈਂਟ ।
ਕਾਲੜਾ ਦੱਸਦੇ ਹਨ ਕਿ ਚੰਨੀ ਸਾਬ੍ਹ ਕਹਿੰਦੇ ਕਿ ਖਰੀਦ ਦਾ ਵੀਹ ਸਾਲ ਦਾ ਰਿਕਾਰਡ ਟੁੱਟ ਗਿਆ ਹੈ ।
ਵਿਜੇ ਕਾਲੜਾ ਆਪਣੇ ਸੰਬੋਧਨ ਵਿੱਚ ਕਹਿ ਰਹੇ ਹਨ ਕਿ ਮੈਂ ਪਛਤਾਉਣਾ ਕੇ 15 ਸਤੰਬਰ ਨੂੰ ਜੇ ਮੀਟਿੰਗ ਨਾ ਕੀਤੀ ਹੁੰਦੀ , ਜੇ ਮੀਟਿੰਗ 20 ਸਤੰਬਰ ਨੂੰ ਕੀਤੀ ਹੁੰਦੀ ।
ਤਾਂ ਫਿਰ ਮੈਂ ਵੇਖਦਾ ਕਿਵੇਂ ਕਿਸਾਨ ਸੜਕਾਂ ਤੇ ਰੁਲਦਾ , ਕਿਵੇਂ ਪੰਜਾਬ ਸਰਕਾਰ ਰੁਲਦੀ ਹੈ ।
ਕਹਿ ਰਹੇ ਹਨ ਕਿ ਅਸੀਂ ਪਰੋਮਿਸ ਕੀਤਾ ਸੀ ਇਸ ਲਈ ਤੋੜ ਨਹੀਂ ਸਕੇ ।
ਵਿਜੇ ਕਾਲੜਾ ਇਸ ਸਟੇਜ ਤੋਂ ਹੀ ਕਹਿੰਦੇ ਹਨ ਕਿ ਇਹ ਝੋਨਾ ਪੰਜਾਬ ਸਰਕਾਰ ਕਰਕੇ ਨਹੀਂ ਵਿਕਿਆ ਬਲਕਿ ਆੜ੍ਹਤੀਆਂ ਕਰ ਕੇ ਵਿਕਿਆ ਹੈ ।
ਝੋਨਾ ਵਿਕਿਆ ਹੈ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਕਰਕੇ ।
See Video Here ਵੀਡੀਓ ਲਈ ਕਰੋ ਕਲਿੱਕ
Get all latest content delivered to your email a few times a month.