ਤਾਜਾ ਖਬਰਾਂ
Bolda Punjab
ਫਾਜਿਲਕਾ 24 ਅਕਤੂਬਰ , ਜ਼ਿਲ੍ਹਾ ਫਾਜ਼ਿਲਕਾ ਪੁਲਸ ਵੱਲੋਂ ਨਸ਼ਿਆਂ ਦੇ ਧੰਦੇ ਵਿੱਚ ਲੱਗੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵਕਤ ਇੱਕ ਵਾਰ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਵਿਅਕਤੀ ਵਰਨਾ ਕਾਰ ਰਾਹੀਂ 42 ਕਿੱਲੋ ਭੁੱਕੀ ਚੂਰਾ ਪੋਸਤ ਲਿਆਂਦਾ ਪੁਲਿਸ ਨੇ ਕਾਬੂ ਕਰ ਲਿਆ ।
ਪੁਲੀਸ ਥਾਣਾ ਬਹਾਵਵਾਲਾ ਦੇ ਖ਼ੇਤਰ ਕਿਸ਼ਨਪੁਰਾ ਵਿਖੇ 4.10 pm ਵਜੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਜਦੋਂ ਪੁਲਸ ਪਾਰਟੀ ਸਮੇਤ ਡਿਫੈਂਸ ਰੋਡ ਕਿਸ਼ਨਪੁਰਾ ਵਿਖੇ ਸਾਦੁਲਸ਼ਹਿਰ ਰਾਜਸਥਾਨ ਵੱਲੋਂ ਇੱਕ ਕਾਰ ਰੰਗ ਸਿਲਵਰ ਮਾਰਕਾ ਵਰਨਾ ਨੰਬਰੀ PB 22V -3142 ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਕਾਰ 10 ਮੀਟਰ ਪਿੱਛੇ ਰੋਕ ਲਈ ਕਾਰ ਚਾਲਕ ਨੂੰ ਕਾਬੂ ਕਰ ਕੇ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਪਾਕਾਂ ਥਾਣਾ ਅਰਨੀਵਾਲਾ ਦੱਸਿਆ ।
ਉਸ ਦੀ ਸਹਿਮਤੀ ਨਾਲ ਜਦੋਂ ਕਾਰ ਦੀ ਤਲਾਸ਼ੀ ਕੀਤੀ ਤਾਂ ਕਾਰ ਦੀ ਡਿੱਗੀ ਵਿਚੋਂ ਦੋ ਗੱਟੇ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ।
ਇਨ੍ਹਾਂ ਦੋਨੋਂ ਗੱਟਿਆਂ ਵਿੱਚ 21 - 21ਕਿਲੋ ਚੂਰਾ ਪੋਸਤ ਭਰਿਆ ਹੋਇਆ ਸੀ ।
ਇਹ ਚੂਰਾ ਪੋਸਤ ਪੰਜਾਬ ਅੰਦਰ ਵੇਚਣ ਲਈ ਲਿਆਂਦਾ ਜਾ ਰਿਹਾ ਸੀ ।
ਕਥਿਤ ਦੋਸ਼ੀ ਖ਼ਿਲਾਫ਼ NDPS Act ਦੀ ਧਾਰਾ 15 /61 /85 ਅਧੀਨ ਦਰਜ ਕੀਤਾ ਗਿਆ ਹੈ ।
Get all latest content delivered to your email a few times a month.