IMG-LOGO
ਹੋਮ ਰਾਸ਼ਟਰੀ: ਨਾਬਾਲਿਗਾ ਦੀ ਇੱਜਤ ਲੁੱਟਣ ਦੀ ਕੋਸ਼ਿਸ਼ , Posco act ਅਧੀਨ...

ਨਾਬਾਲਿਗਾ ਦੀ ਇੱਜਤ ਲੁੱਟਣ ਦੀ ਕੋਸ਼ਿਸ਼ , Posco act ਅਧੀਨ ਮੁਕੱਦਮਾ ਦਰਜ

Admin user - Oct 24, 2022 11:11 AM
IMG

Bolda Punjab
ਫਾਜਿਲਕਾ 24 ਅਕਤੂਬਰ ,  ਉਸ ਥਾਣਾ ਬਹਾਵ ਵਾਲਾ ਦੇ ਪਿੰਡ ਮਹਿਰਾਣਾ ਵਾਸੀ ਇਕ  17 ਸਾਲ ਦੀ ਨਾਬਾਲਗ ਲੜਕੀ ਦੇ ਬਿਆਨਾਂ ਉਪਰ ਉਸ ਦੇ ਗੁਆਂਢ ਵਿੱਚ ਰਹਿੰਦੇ ਦੋਸ਼ੀ ਖ਼ਿਲਾਫ਼ ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨ ਦੀਆਂ ਸੰਗੀਨ ਧਰਾਵਾਂ ਤਹਿਤ ਪੋਸਕੋ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ ।
  ਪੀੜਤਾ ਲੜਕੀ ਨੇ ਪੁਲਸ ਕੋਲ ਦਰਜ ਕੀਤੇ ਗਏ ਬਿਆਨਾਂ ਵਿੱਚ ਦੱਸਿਆ ਹੈ ਕਿ ਉਸ ਦੀ ਮਾਂ ਅਤੇ ਭੈਣ ਖੇਤਾਂ ਵਿਚ ਨਰਮਾ ਚੁਗਣ ਲਈ ਗਈਆਂ ਹੋਈਆਂ ਸੀ ਅਤੇ ਉਸ ਦਾ ਪਿਤਾ ਵੀ ਕੰਮਕਾਜ ਲਈ ਪਿੰਡ ਗਿਆ ਹੋਇਆ ਸੀ  ।
  ਇਹ ਲੜਕੀ ਜਦੋਂ ਕਾਰ ਅੰਦਰ ਸੌਂ ਰਹੇ ਸੀ ਤਾਂ ਬਾਅਦ ਦੁਪਹਿਰ ਕਰੀਬ 2 ਵਜੇ ਉਸ ਨੂੰ ਘਰ ਦਾ ਗੇਟ ਬੰਦ ਹੋਣ ਦਾ ਖੜਕਾ ਸੁਣਿਆ ।
  ਆਵਾਜ਼ ਸੁਣ ਕੇ ਉਸ ਦੀ ਜਾਗ ਖੁੱਲ੍ਹ ਗਈ ਉਸ ਨੇ ਦੇਖਿਆ ਕਿ ਉਨ੍ਹਾਂ ਦਾ ਗੁਆਂਢੀ ਉਨ੍ਹਾਂ ਦੇ ਮੇਨ ਗੇਟ ਦੀ ਕੁੰਡੀ ਲਗਾ ਰਿਹਾ ਸੀ  ।
  ਕੁੜੀ ਬਿਆਨ ਕਰਦੀ ਹੈ ਕਿ  ਮੈਨੂੰ ਵੇਖ ਕੇ ਉਹ ਮੇਰੇ ਵੱਲ ਭੱਜਿਆ ਦੇਵੇ ਨੂੰ ਧੱਕੇ ਨਾਲ ਕਮਰੇ ਵਿੱਚ ਲੈ ਗਿਆ ।
  ਉਸ ਨੇ ਮੇਰੀ ਛਾਤੀ ਨੂੰ ਦਬਾਇਆ ਸੀ ਮੇਰੀ ਸਲਵਾਰ ਖੋਲ੍ਹਣ ਦੀ ਕੋਸ਼ਿਸ਼ ਕੀਤੀ  ।
   ਜਦੋਂ ਮੈਂ ਉੱਚੀ ਉੱਚੀ ਰੌਲਾ ਪਾਇਆ ਤਾਂ ਉਹ ਭੱਜ ਗਿਆ ਉਕਤ ਬਿਆਨ ਉੱਪਰ ਸਬ ਇੰਸਪੈਕਟਰ ਡਿੰਪਲ ਰਾਣੀ ਵਲੋਂ ਪੁਲਸ ਥਾਣਾ ਬਹਾਵਵਾਲਾ ਵਿੱਚ  ਸੰਗੀਨ ਧਾਰਾਵਾਂ  354 , 353 IPC 8 Posco act ਅਧੀਨ ਦਰਜ ਕੀਤਾ ਗਿਆ ਹੈ ਕਥਿਤ ਦੋਸ਼ੀ ਦੀ ਅਜੇ ਗਿਰਫਤਾਰੀ ਹੋਣੀ ਬਾਕੀ ਹੈ  ।
  ਇਥੇ ਦੱਸਣਯੋਗ ਹੈ ਕਿ ਪੋਸਕੋ ਐਕਟ ਨਾਬਾਲਗ ਲੜਕੀਆਂ ਨਾਲ ਜਬਰ ਜਨਾਹ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਲੱਗਦਾ ਹੈ ।
   ਇਸ ਐਕਟ ਅਧੀਨ ਦਰਜ ਮੁਕੱਦਮੇ ਦਾ ਨਿਪਟਾਰਾ ਅਦਾਲਤ ਵੱਲੋਂ ਸੌ ਦਿਨਾਂ ਦੇ ਅੰਦਰ ਅੰਦਰ ਕੀਤਾ ਜਾਣਾ ਹੁੰਦਾ ਹੈ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.