ਤਾਜਾ ਖਬਰਾਂ
ਵਿਸ਼ਵਜੀਤ ਸਿੰਘ ਥਿੰਦ
ਗੁਰੂ ਹਰਸਹਾਏ /ਫਿਰੋਜ਼ਪੁਰ 26 ਜਨਵਰੀ , ਇਕ ਕਹਾਵਤ ਆਮ ਹੈ ਕਿ " ਪਿਆਰ ਅਤੇ ਜੰਗ ਵਿੱਚ ਸਭ ਜਾਇਜ਼ ਹੈ " ,
ਪਰ ਹੁਣ ਇਹ ਕਹਾਵਤ ਇਸ ਵਕਤ ਬਦਲਦੀ ਨਜ਼ਰੀਂ ਪੈ ਰਹੀ ਹੈ ।
ਹੁਣ ਕਹਾਵਤ ਇਹ ਦਿੱਤੀ ਜਾਇਆ ਕਰੇਗੀ ਕਿ " ਪਿਆਰ, ਜੰਗ ਅਤੇ ਰਾਜਨੀਤੀ ਵਿਚ ਕੁਝ ਵੀ ਸੰਭਵ ਹੈ" ।
ਜਲਾਲਾਬਾਦ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਦੇ ਸਿਆਸੀ ਭਵਿੱਖ ਪ੍ਰਤੀ ਵੱਡੀਆਂ ਚਰਚਾਵਾਂ ਜਾਰੀ ਹਨ ।
ਚਰਚਾ ਹੈ ਕਿ ਸੁਖਬੀਰ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਅਕਾਲੀ ਦਲ - ਬਸਪਾ ਗੱਠਜੋੜ ਦੇ ਉਮੀਦਵਾਰ ਹੋ ਸਕਦੇ ਹਨ ।
ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਨਾਸਾਜ਼ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣ ਲੜਨ ਦੀਆਂ ਚਰਚਾਵਾਂ ਹਨ ।
ਇਸ ਹਾਲਤ ਵਿਚ ਰਮਿੰਦਰ ਸਿੰਘ ਆਵਲਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜਲਾਲਾਬਾਦ ਹਲਕੇ ਤੋਂ ਉਮੀਦਵਾਰ ਬਣਾ ਕੇ ਅਕਾਲੀ ਦਲ ਇੱਕ ਤੀਰ ਨਾਲ ਕਈ ਨਿਸ਼ਾਨੇ ਫੁੰਡਣ ਦੀ ਤਾਕ ਵਿਚ ਦੱਸਿਆ ਜਾ ਰਿਹਾ ਹੈ ।
ਇਸ ਸੰਬੰਧੀ ਰਮਿੰਦਰ ਆਵਲਾ ਦੇ ਨੇੜਲੇ ਹਲਕਿਆਂ ਨਾਲ ਕੀਤੀ ਗਈ ਗੱਲਬਾਤ ਦੌਰਾਨ ਉਨ੍ਹਾਂ ਇਸ ਦਾ ਖੰਡਨ ਨਹੀਂ ਕੀਤਾ ।
ਇਸ ਸਬੰਧੀ ਸਿਆਸੀ ਪੰਡਤਾਂ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਕੁਝ ਵੀ ਸੰਭਵ ਹੈ ।
ਸਿਆਸੀ ਮਾਹਰਾਂ ਨੇ "ਬੋਲਦਾ ਪੰਜਾਬ" ਦੇ ਇਸ ਨੁਮਾਇੰਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਜਦੋਂ ਚਾਰ ਵਾਰ ਕਾਂਗਰਸ ਟਿਕਟ ਤੇ ਵਿਧਾਇਕ ਚੁਣੇ ਜਾਂਦੇ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਵਿਚ ਜਾ ਸਕਦੇ ਹਨ ।
ਕਾਂਗਰਸ ਟਿਕਟ ਉੱਪਰ ਕਪੂਰਥਲਾ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਰਹੇ ਮੌਜੂਦਾ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਪੁੱਤਰ ਨੂੰ ਕਾਂਗਰਸੇ ਸਿਟਿੰਗ ਐਮ ਐਲ ਏ ਅਤੇ ਉਮੀਦਵਾਰ ਦੇ ਸਾਹਮਣੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾ ਸਕਦੇ ਹਨ ਤਾਂ ਰਮਿੰਦਰ ਆਵਲਾ ਦਾ ਅਕਾਲੀ ਟਿਕਟ ਉਪਰ ਚੋਣ ਲੜਨਾ ਕੋਈ ਅਨੋਖੀ ਗੱਲ ਨਹੀਂ ਹੈ ।
Get all latest content delivered to your email a few times a month.