ਤਾਜਾ ਖਬਰਾਂ
ਵਿਸ਼ਵਜੀਤ ਸਿੰਘ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ 26 ਜਨਵਰੀ , ਪੰਜਾਬ ਦੀ ਸਿਆਸਤ ਵਿਚ ਬਹੁ ਵੱਕਾਰੀ ਅਹੁਦਿਆਂ ਦਾ ਨਿੱਘ ਮਾਣਦੇ ਆ ਰਹੇ ਮਖੂ ਦੇ ਵਿਜੇ ਕਾਲੜਾ ਆਪਣੇ ਜੀਵਨ ਦੀ ਪਹਿਲੀ ਚੋਣ ਲੜਨ ਜਾ ਰਹੇ ਹਨ ।
ਉਹ ਕਾਂਗਰਸ ਪਾਰਟੀ ਵੱਲੋਂ ਗੁਰੂਹਰਸਾਏ ਹਲਕੇ ਤੋਂ ਐਮ ਐਲ ਏ ਉਮੀਦਵਾਰ ਵਜੋਂ ਲੜਨ ਲਈ ਚੋਣ ਮੈਦਾਨ ਵਿੱਚ ਆਏ ਹਨ ।
ਹਾਲਾਂਕਿ ਉਹ ਪ੍ਰਧਾਨ ਨਗਰ ਪੰਚਾਇਤ ਮਖੂ , ਆਡ਼੍ਹਤੀ ਯੂਨੀਅਨ ਪੰਜਾਬ ਅਤੇ ਵਾਈਸ ਚੇਅਰਮੈਨ ਪੰਜਾਬ ਮੰਡੀ ਬੋਰਡ ਵੀ ਰਹਿ ਚੁੱਕੇ ਹਨ , ਪਰ ਚੋਣ ਉਹ ਪਹਿਲੀ ਵਾਰ ਲੜ ਰਹੇ ਹਨ ।
ਪ੍ਰਧਾਨ ਨਗਰ ਪੰਚਾਇਤ ਬਣਨ ਵੇਲੇ ਵੀ ਉਹ ਨੌਮੀਨੇਟ ਹੋ ਕੇ ਆਏ ਸੀ ।
ਇਸ ਨੂੰ ਕਿਸਮਤ ਕਿਹਾ ਜਾਵੇਗਾ ਜਾਂ ਫਿਰ ਕਲਾਕਾਰੀ ਕਿ ਉਹਨਾਂ ਰੂੰ ਦੀ ਹੱਟੀ ਕਰਨ ਤੋਂ ਲੈ ਕੇ ਲੈਮਨ ਸੋਡਾ ਦੀ ਫੈਕਟਰੀ ਚਲਾਉਣ ਬਾਅਦ ਆੜਤ ਦੇ ਕੰਮ ਵਿੱਚ ਅਜਿਹਾ ਪੈਰ ਧਰਿਆ ਕਿ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ।
ਵਿਜੈ ਕਾਲੜਾ ਸੁਰਿੰਦਰ ਸਿੰਗਲਾ ਦੇ ਪੰਜਾਬ ਪ੍ਰਧਾਨ ਆਡ਼੍ਹਤੀ ਯੂਨੀਅਨ ਹੁੰਦਿਆਂ ਉਨ੍ਹਾਂ ਦੇ ਨਾਲ ਵਾਈਸ ਪ੍ਰਧਾਨ ਚੁਣੇ ਗਏ ।
ਸੁਰਿੰਦਰ ਸਿੰਗਲਾ ਦੀ ਮੌਤ ਤੋਂ ਬਾਅਦ ਉਹ ਸਿੱਧੇ ਪੰਜਾਬ ਪ੍ਰਧਾਨ ਆੜ੍ਹਤੀ ਯੂਨੀਅਨ ਦੇ ਅਹੁਦੇ ਉਪਰ ਜਾ ਬੈਠੇ ।
ਇਸ ਤੋਂ ਬਾਅਦ ਉਹਨਾਂ ਚੇਅਰਮੈਨ ਪੰਜਾਬ ਮੰਡੀ ਬੋਰਡ ਦੇ ਅਹੁਦੇ ਤੇ ਵੀ ਕੰਮ ਕੀਤਾ ।
ਹਾਲਾਂਕਿ ਨਰੇਸ਼ ਕਟਾਰੀਆ ਦੇ ਮੁੱਖ ਸਲਾਹਕਾਰਾਂ ਵਿੱਚੋਂ ਉਹ ਇੱਕ ਸਨ , ਨਰੇਸ਼ ਕਟਾਰੀਆ ਦੇ ਕਾਂਗਰਸ ਛੱਡ ਕੇ ਅਕਾਲੀ ਦਲ ਨੂੰ ਜੁਆਇਨ ਕਰਨ ਮੌਕੇ ਉਹ ਖ਼ੁਦ ਕਾਂਗਰਸ ਵਿਚ ਹੀ ਰਹੇ ।
ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀਆਂ ਵਿਚੋਂ ਇਕ ਗਿਣੇ ਜਾਂਦੇ ਰਹੇ ਵਿਜੈ ਕਾਲੜਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖਰੀ ਪਾਰਟੀ ਪੰਜਾਬ ਕਾਂਗਰਸ ਬਣਾਉਣ ਮੌਕੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡਟ ਕੇ ਖਡ਼੍ਹੇ ਦਿਖਾਈ ਦਿੱਤੇ ਸੀ । ਕਿਸ ਵੇਲੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਖਾਸ ਬਣ ਗਏ । " ਬੋਲਦਾ ਪੰਜਾਬ ਮੀਡੀਆ ਗਰੁੱਪ " ਕੋਲ ਉਸ ਵੇਲੇ ਕੈਪਟਨ ਦੀ ਮੌਜੂਦਗੀ ਵਿਚ ਵਿਜੈ ਕਾਲੜਾ ਵੱਲੋਂ ਕੀਤੀਆਂ ਗਈਆਂ ਤਕਰੀਰਾਂ ਦੀਆਂ ਕਾਪੀਆਂ ਵੀ ਮੌਜੂਦ ਹਨ ।
ਚਾਰ ਵਾਰ ਕਾਂਗਰਸ ਪਾਰਟੀ ਦੇ ਸਿਟਿੰਗ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਹਲਕਾ ਅਤੇ ਪਾਰਟੀ ਛੱਡ ਜਾਣ ਬਾਅਦ ਗੁਰੂਹਰਸਹਾਏ ਹਲਕੇ ਨਾਲ ਹੀ ਸਬੰਧਤ ਕਾਂਗਰਸ ਆਗੂ ਅਤੇ ਵਿਧਾਇਕ ਰਮਿੰਦਰ ਸਿੰਘ ਆਵਲਾ ਦਾਅਵੇਦਾਰੀ ਦੇ ਬਾਵਜੂਦ ਟਿਕਟ ਲੈ ਕੇ ਆਉਣ ਵਾਲੇ ਵਿਜੇ ਕਾਲੜਾ ਕਾਂਗਰਸੀਆਂ ਨੂੰ ਨਾਲ ਲੈ ਕੇ ਚੱਲਣ ਵਿੱਚ ਕਿੰਨਾ ਕੁ ਸਫਲ ਹੁੰਦੇ ਹਨ ਇਹ ਆਉਣ ਵਾਲੇ ਦਿਨਾਂ ਵਿੱਚ ਦਿਖਾਈ ਦੇਵੇਗਾ ।
Get all latest content delivered to your email a few times a month.