IMG-LOGO
ਹੋਮ ਪੰਜਾਬ : ਵਿਦੇਸ਼ਾਂ ਤੋਂ ਨਿਵੇਸ ਆਕਰਸ਼ਿਤ ਕਰਨ ਲਈ ਪੰਜਾਬ ਸਰਕਾਰ ਨੇ ਵੱਖ-ਵੱਖ...

ਵਿਦੇਸ਼ਾਂ ਤੋਂ ਨਿਵੇਸ ਆਕਰਸ਼ਿਤ ਕਰਨ ਲਈ ਪੰਜਾਬ ਸਰਕਾਰ ਨੇ ਵੱਖ-ਵੱਖ ਦੇਸ਼ਾਂ ਵਿੱਚ ਤਾਇਨਾਤ ਸਫੀਰਾਂ ਤੋਂ ਸਹਿਯੋਗ ਮੰਗਿਆ

Admin user - Oct 19, 2022 07:28 AM
IMG

 Bolda Punjab
ਚੰਡੀਗੜ, 18 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਿਵੇਸ਼ ਆਕਰਸ਼ਿਤ ਕਰਨ ਲਈ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਸਫਾਰਤਖਾਨਿਆਂ ਦੇ ਮੁਖੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨਿਆਂ ਦੇ ਮੁਖੀਆਂ ਦੇ ਵਫਦ ਨੇ ਅੱਜ ਸਾਫਟਵੇਅਰ ਤਕਨਾਲੋਜੀ ਪਾਰਕ ਆਫ ਇੰਡੀਆ (ਐਸ.ਟੀ.ਪੀ.ਆਈ.) ਮੋਹਾਲੀ ਵਿਖੇ ਸਟਾਰਟਅੱਪ ਪੰਜਾਬ ਹੱਬ (ਨਿਊਰੋਨ) ਦਾ ਦੌਰਾ ਕੀਤਾ ਅਤੇ ਇਨਵੈਸਟ ਪੰਜਾਬ ਦੀ ਟੀਮ ਨਾਲ ਗੱਲਬਾਤ ਕੀਤੀ। ਇਸ ਵਫਦ ਵਿੱਚ ਅਮਰੀਕਾ ਵਿੱਚ ਭਾਰਤ ਦੇ ਸਫੀਰ ਤਰਨਜੀਤ ਸਿੰਘ ਸੰਧੂ, ਨੀਦਰਲੈਂਡ ਵਿੱਚ ਭਾਰਤ ਦੇ ਸਫੀਰ ਰੀਨਤ ਸੰਧੂ, ਰੂਸ ਵਿੱਚ ਭਾਰਤ ਦੇ ਸਫੀਰ ਪਵਨ ਕਪੂਰ, ਤੁਰਕੀ ਵਿੱਚ ਭਾਰਤ ਦੇ ਰਾਜਦੂਤ ਡਾ. ਵਰਿੰਦਰ ਕੁਮਾਰ ਪਾਲ, ਮੰਗੋਲੀਆ ਵਿੱਚ ਭਾਰਤ ਦੇ ਰਾਜਦੂਤ ਮਹਿੰਦਰ ਪ੍ਰਤਾਪ ਸਿੰਘ ਅਤੇ ਟੋਗੋ ਵਿੱਚ ਭਾਰਤ ਦੇ ਸਫੀਰ ਸੰਜੀਵ ਟੰਡਨ ਨੇ ਪ੍ਰਮੁੱਖ ਸਕੱਤਰ ਨਿਵੇਸ ਪ੍ਰਮੋਸਨ ਦਲੀਪ ਕੁਮਾਰ, ਸੀਈਓ ਇਨਵੈਸਟ ਪੰਜਾਬ ਕਮਲ ਕਿਸ਼ੋਰ ਯਾਦਵ ਅਤੇ ਏਸੀਈਓ ਇਨਵੈਸਟ ਪੰਜਾਬ ਉਮਾ ਸੰਕਰ ਗੁਪਤਾ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਪੇਸਕਾਰੀ ਦਿੰਦੇ ਹੋਏ ਸੀ.ਈ.ਓ. ਇਨਵੈਸਟ ਪੰਜਾਬ ਕਮਲ ਕਿਸੋਰ ਯਾਦਵ ਨੇ ਪੰਜਾਬ ਵਿੱਚ ਨਿਵੇਸਕਾਂ ਨੂੰ ਪ੍ਰੋਜੈਕਟ ਦੇ ਸੰਕਲਪ ਅਤੇ ਯੋਜਨਾਬੰਦੀ ਤੋਂ ਬਾਅਦ ਅਮਲੀ ਜਾਮਾ ਪਹਿਨਾਉਣ ਅਤੇ ਬਾਅਦ ਵਿੱਚ ਦੇਖਭਾਲ ਦੀ ਸਹੂਲਤ ਦੇਣ ਲਈ ਇਨਵੈਸਟ ਪੰਜਾਬ ਦੇ ਵਨ-ਸਟਾਪ-ਆਫਿਸ ਮਾਡਲ ਬਾਰੇ ਵਿਸਤਾਰ ਨਾਲ ਦੱਸਿਆ। ਉਨਾਂ ਨੇ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ, ਸੜਕ, ਰੇਲਵੇ ਅਤੇ ਹਵਾਈ ਸੰਪਰਕ ਦੇ ਮਾਮਲੇ ਵਿੱਚ ਪੰਜਾਬ ਦੀ ਕੁਨੈਕਟੀਵਿਟੀ, ਬਿਨਾਂ ਕਿਸੇ ਨਿਵਾਸ ਪਾਬੰਦੀਆਂ ਦੇ ਅਨੁਕੂਲ ਕਿਰਤ ਸਬੰਧਾਂ ਅਤੇ ਨਿਰਵਿਘਨ ਬਿਜਲੀ ਸਪਲਾਈ ਬਾਰੇ ਦੱਸਿਆ, ਜੋ ਪੰਜਾਬ ਵਿੱਚ ਆਪਣੇ ਸੰਚਾਲਨ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਕਾਰੋਬਾਰਾਂ ਲਈ ਸਹਾਈ ਹੈ। ਪੰਜਾਬ ਦੇ ਉਦਯੋਗਿਕ ਪੱਖੀ ਮਾਹੌਲ ਦੀਆਂ ਖੂਬੀਆਂ ਅਤੇ ਵਿਸਵ ਲਈ ਇਸ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕਰਦੇ ਹੋਏ ਸੀ.ਈ.ਓ. ਇਨਵੈਸਟ ਪੰਜਾਬ ਨੇ ਭਾਰਤੀ ਸਫੀਰਾਂ ਨਾਲ ਪੰਜਾਬ ਅਤੇ ਸਬੰਧਤ ਦੇਸਾਂ ਦਰਮਿਆਨ ਵਪਾਰ ਅਤੇ ਸਹਿਯੋਗ ਦੇ ਵੱਖ-ਵੱਖ ਮੌਕਿਆਂ ਬਾਰੇ ਵੀ ਦੱਸਿਆ।
ਸ੍ਰੀ ਯਾਦਵ ਨੇ ਸਫਾਰਤਖਾਨਿਆਂ ਦੇ ਮੁਖੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਦੇਸ/ਖਿੱਤੇ ਤੋਂ ਸੂਬੇ ਵਿੱਚ ਨਿਵੇਸ ਆਕਰਸ਼ਿਤ ਕਰਨ ਵਿੱਚ ਸਹਿਯੋਗ ਦੇਣ। ਉਨਾਂ ਨੇ ਫਰਵਰੀ 2023 ਵਿੱਚ ਹੋਣ ਜਾ ਰਹੇ ਇਨਵੈਸਟ ਪੰਜਾਬ ਸੰਮੇਲਨ ਲਈ ਸਫੀਰਾਂ ਅਤੇ ਨਿਵੇਸਕਾਂ ਦੇ ਵਫਦ ਨੂੰ ਵੀ ਸੱਦਾ ਦਿੱਤਾ।
ਇਸ ਦੌਰਾਨ, ਡੈਲੀਗੇਟਾਂ ਨੇ ਪੰਜਾਬ ਵਿੱਚ ਵਪਾਰ ਕਰਨ ਵਿੱਚ ਸੌਖ ਅਤੇ ਉਦਯੋਗਿਕ ਵਿਕਾਸ ਨੂੰ ਉਤਸਾਹਿਤ ਕਰਨ ਲਈ ਸੂਬਾ ਸਰਕਾਰ ਦੇ ਯਤਨਾਂ ਦੀ ਸਲਾਘਾ ਕੀਤੀ ਅਤੇ ਪੰਜਾਬ ਨਾਲ ਲੰਬੇ ਸਮੇਂ ਲਈ ਦੁਵੱਲੇ ਲਾਭਦਾਇਕ ਸਬੰਧ ਬਣਾਉਣ ਦੀ ਉਮੀਦ ਪ੍ਰਗਟਾਈ। ਉਨਾਂ ਨੇ ਗਿ੍ਰਹਾ 5 ਦਰਜਾ ਪ੍ਰਾਪਤ ਟੀਅਰ- ਡਾਟਾ ਸੈਂਟਰ, ਨਿਊਰੋਨ ਸੈਂਟਰ ਆਫ ਐਕਸੀਲੈਂਸ ਅਤੇ ਐਸ.ਟੀ.ਪੀ.ਆਈ. ਮੋਹਾਲੀ ਵਿਖੇ ਪੂਰੀ ਤਰਾਂ ਨਾਲ ਲੈਸ ਇਨਕਿਊਬੇਸਨ ਸਪੇਸ ਸਮੇਤ ਅਤਿਆਧੁਨਿਕ ਅਦਾਰਿਆਂ ਦਾ ਵੀ ਦੌਰਾ ਕੀਤਾ। ਡੈਲੀਗੇਟਾਂ ਨੇ ਐਸਟੀਪੀਆਈ ਮੋਹਾਲੀ ਵਿਖੇ ਸਥਿਤ ਐਗਰੀਟੈੱਕ, ਮੈਡੀਟੈੱਕ, ਆਈਟੀ/ਆਈਟੀਈਐਸ ਆਦਿ ਵਰਗੇ ਵੱਖ-ਵੱਖ ਸੈਕਟਰਾਂ ਵਿੱਚ ਰਾਜ ਦੇ ਮੋਹਰੀ ਸਟਾਰਟ-ਅੱਪਸ ਨਾਲ ਵੀ ਗੱਲਬਾਤ ਕੀਤੀ।   

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.