ਤਾਜਾ ਖਬਰਾਂ
Bolda Punja
ਚੰਡੀਗੜ੍ਹ 18 ਅਕਤੂਬਰ , ਗਵਰਨਰ ਪੰਜਾਬ ਵੱਲੋਂ ਇੱਕ ਵਾਰ ਫੇਰ ਭਗਵੰਤ ਮਾਨ ਸਰਕਾਰ ਨੂੰ ਕਰਾਰਾ ਝਟਕਾ ਦਿੰਦਿਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਲਗਾਏ ਗਏ ਵਾਈਸ ਚਾਂਸਲਰ ਨੂੰ ਤੁਰੰਤ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ ।
ਗਵਰਨਰ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਜੋ ਕਿ ਸਟੇਟ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਵੀ ਹੁੰਦੇ ਹਨ ਨੇ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਲਗਾਏ ਗਏ ਵਾਈਸ ਚਾਂਸਲਰ ਦੇ ਮਾਮਲੇ ਵਿੱਚ ਚਾਂਸਲਰ ਤੋਂ ਮਨਜ਼ੂਰੀ ਨਹੀਂ ਲਈ ਗਈ ।
ਇਸ ਲਈ ਪੀ ਏ ਯੂ ਦੇ ਨਵੇਂ ਲਗਾਏ ਗਏ ਵੀ ਸੀ ਸਤਵੀਰ ਸਿੰਘ ਗੋਸਲ ਨੂੰ ਹਟਾਇਆ ਜਾਵੇ ।
ਕਿਹਾ ਹੈ ਕਿ ਇਹ ਨਿਯੁਕਤੀ ਯੂ ਜੀ ਸੀ ਦੇ ਨਿਯਮਾਂ ਦੇ ਉਲਟ ਅਤੇ chancellor ਦੀ ਪ੍ਰਵਾਨਗੀ ਤੋਂ ਬਿਨਾਂ ਕੀਤੀ ਹੈ ।
ਦੱਸਣਯੋਗ ਹੈ ਕਿ ਰਾਜਪਾਲ ਪੰਜਾਬ ਅਤੇ ਭਗਵੰਤ ਮਾਨ ਸਰਕਾਰ ਦਰਮਿਆਨ ਲਗਾਤਾਰ ਟਕਰਾਅ ਵਾਲੇ ਹਾਲਾਤ ਬਣਦੇ ਆ ਰਹੇ ਹਨ ਇਸ ਤੋਂ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਨਿਯੁਕਤ ਕੀਤੇ ਗਏ ਵਾਈਸ ਚਾਾਸਲਰ ਡਾ ਵਾਰਡਰ ਦੇ ਮਾਮਲੇ ਵਿੱਚ ਰਾਜਪਾਲ ਨੇ ਅਜਿਹਾ ਹੀ ਇੱਕ ਹੁਕਮ ਸੁਣਾਇਆ ਸੀ ।
ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਸਬੰਧੀ ਵੀ ਗਵਰਨਰ ਵੱਲੋਂ ਮਨਜ਼ੂਰੀ ਦੇਣ ਤੋਂ ਬਾਅਦ ਫਿਰ ਸੈਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ ।
ਰਾਜਪਲ ਦੇ ਹੁਕਮ ਦੀ ਕਾਪੀ ਇਹ ਹੈ :

Get all latest content delivered to your email a few times a month.