ਤਾਜਾ ਖਬਰਾਂ
Bolda Punjab
ਮਹਿਤਪੁਰ / ਜਲੰਧਰ 18 ਅਕਤੂਬਰ , ਬੀਤੀ 17 - 18 ਅਕਤੂਬਰ 2022 ਦੀ ਦਰਮਿਆਨੀ ਰਾਤ ਨੂੰ ਉਸ ਥਾਣਾ ਮਹਿਤਪੁਰ ਜ਼ਿਲ੍ਹਾ ਜਲੰਧਰ ਦੇ ਦਰਿਆ ਸਤਲੁਜ ਨਾਲ ਲਗਦੇ ਖੇਤਰ ਵਿੱਚ ਇਕ ਨਿਰਦਈ ਬਾਪ ਨੇ ਆਪਣੇ ਦੋ ਬੱਚਿਆਂ , ਪਤਨੀ ਅਤੇ ਸੱਸ ਸਹੁਰਾ ਨੂੰ ਜਿੰਦਾ ਸਾੜ ਕੇ ਕਤਲ ਕਰ ਦਿੱਤਾ ।
ਇਸ ਦੀ ਪਤਨੀ ਅਤੇ ਬੱਚੇ ਪੇਕੇ ਪਰਿਵਾਰ ਕੋਲ ਆਏ ਹੋਏ ਸੀ ਕਿ ਰਾਤ ਨੂੰ ਇਹ ਵਿਅਕਤੀ ਆਇਆ ਅਤੇ ਉਸ ਨੇ ਆਪਣੀ ਪਤਨੀ ਪਰਮਜੀਤ ਕੌਰ (28 ) , ਬੇਟੀ ਅਰਸ਼ਦੀਪ ਕੌਰ ( 7 ਸਾਲ ) ਬੇਟਾ ਗੁਰਮੋਹਲ (5 ਸਾਲ )
ਸਹੁਰਾ ਸੁਰਜਨ ਸਿੰਘ ( 58 ) ਅਤੇ ਸੱਸ ਜੋਗਿੰਦਰੋ ਉਪਰ ਪੈਟਰੌਲ ਛਿੜਕ ਕੇ ਅੱਗ ਲਗਾ ਦਿੱਤੀ ।
ਯਕਦਮ ਅੱਗ ਲੱਗਣ ਤੋਂ ਬਾਅਦ ਸੜ ਰਹੇ ਇਨ੍ਹਾਂ ਬੇਦੋਸ਼ਿਆਂ ਨੇ ਵੱਡੀਆਂ ਚੀਕਾਂ ਕੂਕਾਂ ਮਾਰੀਆਂ ।
ਇਸ ਪਾਪੀ ਵੱਲੋਂ ਅੱਗ ਲਗਾਉਣ ਤੋਂ ਬਾਅਦ ਬਾਹਰੋਂ ਕੁੰਡਾ ਲਗਾ ਦਿੱਤਾ ਗਿਆ ਸੀ । ਅੱਗ ਲਗਾਉਣ ਨਾਲ ਇਹ ਬੁਰੀ ਤਰ੍ਹਾਂ ਝੁਲਸ ਗਏ ।
ਦਮ ਘੁਟਣ ਅਤੇ ਸਰੀਰ ਉਪਰੋਂ ਚਮੜੀ ਲਹਿ ਜਾਣ ਕਾਰਨ ਇਨ੍ਹਾਂ ਪੰਜ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ ।
ਦੋਸ਼ੀ ਵਾਰਦਾਤ ਕਰਨ ਤੋਂ ਬਾਅਦ ਫ਼ਰਾਰ ਹੋ ਗਿਆ ।
ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਵੱਡੀ ਪੱਧਰ ਤੇ ਕਾਰਵਾਈ ਜਾਰੀ ਹੈ ।
ਮ੍ਰਿਤਕ ਦੇਹਾਂ ਨਕੋਦਰ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਪਈਆਂ ਸੀ ।
Get all latest content delivered to your email a few times a month.