IMG-LOGO
ਹੋਮ ਪੰਜਾਬ : 19 ਅਕਤੂਬਰ ਤੱਕ ਜਾਰੀ ਹੜਤਾਲ ਦੇ ਮੱਦੇਨਜਰ ਕਲੈਰੀਕਲ ਕਾਮਿਆਂ ਵੱਲੋਂ...

19 ਅਕਤੂਬਰ ਤੱਕ ਜਾਰੀ ਹੜਤਾਲ ਦੇ ਮੱਦੇਨਜਰ ਕਲੈਰੀਕਲ ਕਾਮਿਆਂ ਵੱਲੋਂ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ

Admin user - Oct 17, 2022 07:18 AM
IMG

 Bolda Punjab
ਫਾਜ਼ਿਲਕਾ 17 ਅਕਤੂਬਰ

ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਸੂਬਾ ਬਾਡੀ ਵੱਲੋਂ 15 ਅਕਤੂਬਰ ਤੋਂ 19 ਅਕਤੂਬਰ 2022 ਤੱਕ ਵਧਾਈ ਗਈ ਹੜਤਾਲ ਦੇ ਮਦੇਨਜਰ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੁਨੀਅਨ ਫਾਜ਼ਿਲਕਾ ਵੱਲੋਂ ਵੀ ਸਮਰੱਥਨ ਦਿੰਦਿਆਂ ਕਲੈਰੀਕਲ ਕਾਮਿਆਂ ਨੇ ਨਾਅਰੇ ਲਗਾ ਕੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ। ਕਰਮਚਾਰੀਆਂ ਵੱਲੋਂ ਕੰਮ-ਕਾਜ ਪੂਰੀ ਤਰ੍ਹਾਂ ਠੱਪ ਰੱਖਦਿਆਂ ਸਰਕਾਰ ਵਿਰੁੱਧ ਰੱਜ ਕੇ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਪੀ.ਐਸ.ਐਮ.ਐਸ.ਯੂ. ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ, ਜਨਰਲ ਸਕੱਤਰ ਸੁਖਦੇਵ ਚੰਦ ਕੰਬੋਜ਼, ਪ੍ਰਧਾਨ ਡੀ.ਸੀ. ਦਫਤਰ ਯੁਨੀਅਨ ਸ੍ਰੀ ਅਸ਼ੋਕ ਕੁਮਾਰ, ਜਗਜੀਤ ਸਿੰਘ, ਰਾਜ ਕੁਮਾਰ, ਕਰਮਦੀਪ ਕੌਰ, ਨਵਨੀਤ ਕੌਰ, ਜ਼ਸਵਿੰਦਰ ਸਿੰਘ ਸਮੇਤ ਯੁਨੀਅਨ ਦੇ ਹੋਰਨਾ ਆਗੂਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਸਰਕਾਰ ਦੇ ਅੜੀਅਲ ਵਤੀਰੇ ਕਰਕੇ ਹੀ ਮੁਲਾਜਮ ਵਰਗ ਸੰਘਰਸ਼ ਕਰਨ ਨੂੰ ਮਜਬੂਰ ਹੋਇਆ ਹੈ। ਸਰਕਾਰ ਮੁਲਾਜਮਾਂ ਪ੍ਰਤੀ ਇੰਨੀ ਗੰਭੀਰ ਵੀ ਨਹੀਂ ਕਿ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਹੀ ਦਿੱਤਾ ਜਾ ਸਕੇ। ਸਰਕਾਰ ਦੀ ਇਸ ਗੰਦੀ ਨੀਤੀ ਤੋਂ ਜਾਪਦਾ ਹੈ ਕਿ ਸਰਕਾਰ ਮੁਲਾਜਮਾਂ ਨੂੰ ਅਣਦੇਖਿਆ ਕਰ ਰਹੀ ਹੈ ਤੇ ਮੰਗਾਂ ਮੰਨਣ ਤੋਂ ਭਜ ਰਹੀ ਹੈ।

ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਸਮੇਂ ਤਾਂ ਇੰਨੇ ਇੰਨੇ ਵਾਅਦੇ ਕੀਤੇ ਜਾਂਦੇ ਹਨ ਕਿ ਪਰ ਬਾਅਦ ਵਿਚ ਵਾਅਦਿਆਂ ਨੂੰ ਪੂਰਾ ਕਰਨ ਤੋਂ ਵੀ ਭੱਜ ਜਾਂਦੀ ਹੈ। ਯੂਨੀਅਨ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਮੁਲਾਜਮਾਂ ਦੀਆਂ ਹੱਕੀ ਮੰਗਾਂ ਪੁਰਾਣੀ ਪੈਨਸ਼ਨ ਦੀ ਬਹਾਲੀ, ਪੇਅ ਕਮਿਸ਼ਨ ਨੂੰ ਸਹੀ ਢੰਗ ਨਾਲ ਲਾਗੂ ਕਰਨਾ, ਡੀ.ਏ. ਦੀਆਂ ਬਕਾਇਆ ਕਿਸ਼ਤਾਂ ਰਿਲੀਜ ਕਰਨੀਆਂ, ਮੌਜੂਦਾ 10 ਫੀਸਦੀ ਡੀ.ਏ. ਵਾਲਾ ਪਤਰ ਰਿਲੀਜ ਕਰਨਾ, ਬਾਰਡਰ ਏਰੀਆ  ਭੱਤਾ ਲਾਗੂ ਕਰਨਾ, ਕੱਚੇ/ਆਉਟਸੋਰਸ ਮੁਲਾਜਮਾਂ ਨੂੰ ਪੱਕੇ ਕਰਨਾ ਆਦਿ ਮੰਗਾਂ ਦੀ ਜਲਦ ਤੋਂ ਜਲਦ ਪੂਰਤੀ ਕੀਤੀ ਜਾਵੇ।

ਹੜਤਾਲ ਦੌਰਾਨ ਡੀ.ਸੀ. ਦਫਤਰ, ਤਹਿਸੀਲ ਦਫਤਰ, ਰੋਜਗਾਰ ਵਿਭਾਗ, ਡਰੇਨਜ ਵਿਭਾਗ, ਪੀ.ਡਬਲਿਉ.ਡੀ., ਭਲਾਈ ਦਫਤਰ, ਵਾਟਰ ਸਪਲਾਈ ਵਿਭਾਗ, ਖਜਾਨਾ ਦਫਤਰ, ਪ੍ਰੋਗਰਾਮ ਦਫਤਰ, ਸਮਾਜਿਕ ਸੁਰੱਖਿਆ ਵਿਭਾਗ, ਡੇਅਰੀ ਵਿਭਾਗ, ਪਸ਼ੂ ਪਾਲਣ ਵਿਭਾਗ, ਆਈ.ਟੀ.ਆਈ., ਸਿਹਤ ਵਿਭਾਗ, ਪੰਚਾਇਤੀ ਰਾਜ, ਬੀ.ਡੀ.ਪੀ.ਓ, ਸਿਖਿਆ ਵਿਭਾਗ ਆਦਿ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਕੰਮ-ਕਾਜ ਬੰਦ ਰੱਖਿਆ ਗਿਆ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.