IMG-LOGO
ਹੋਮ ਪੰਜਾਬ : ਸਾਬਕਾ ਮੁੱਖ ਸੰਸਦੀ ਸਕੱਤਰ ਨੰਨੂ ਨੂੰ ਮਨਾਉਣ ’ਚ ਕਾਮਯਾਬ ਰਹੇ...

ਸਾਬਕਾ ਮੁੱਖ ਸੰਸਦੀ ਸਕੱਤਰ ਨੰਨੂ ਨੂੰ ਮਨਾਉਣ ’ਚ ਕਾਮਯਾਬ ਰਹੇ ਭਾਜਪਾ ਉਮੀਦਵਾਰ ਰਾਣਾ ਸੋਢੀ

Admin user - Jan 25, 2022 06:38 AM
IMG




ਫ਼ਿਰੋਜ਼ਪੁਰ, 25 ਜਨਵਰੀ (ਵਿਸ਼ਵਜੀਤ ਸਿੰਘ ਥਿੰਦ)- ਫ਼ਿਰੋਜਪੁਰ ਹਲਕੇ ਦੇ ਸਰਹੱਦੀ ਖੇਤਰਾਂ ਵਿਚ ਵੋਟਰਾਂ ਉੱਪਰ ਮਜ਼ਬੂਤ ਪਕੜ ਰੱਖਣ ਵਾਲੇ ਸਾਬਕਾ ਭਾਜਪਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੂੰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਮਨਾਉਣ ਵਿਚ ਕਾਮਯਾਬ ਹੋ ਗਏ। ਇੱਥੇ ਦੱਸਣਯੋਗ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਫ਼ਿਰੋਜ਼ਪੁਰ ਤੋਂ ਦੋ ਵਾਰ ਭਾਜਪਾ ਵਿਧਾਇਕ ਰਹੇ ਸੁਖਪਾਲ ਸਿੰਘ ਨੰਨੂ ਨੇ ਭਾਜਪਾ ਨੂੰ ਅਲਵਿਦਾ ਕਿਹਾ ਸੀ। ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਸੁਖਪਾਲ ਸਿੰਘ ਨੰਨੂ ਨੂੰ ਮੁੜ ਭਾਜਪਾ ਦੇ ਸਿਰੋਪਾਓ ਪਾ ਕੇ ਘਰ ਵਾਪਸੀ ਕਰਵਾਈ। ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਅਤੇ ਉਸ ਦੇ ਸਾਥੀਆਂ ਵਲੋਂ ਰਾਣਾ ਸੋਢੀ ਦੇ ਹੱਕ ਵਿਚ ਨਿੱਤਰਨ ਨਾਲ ਫ਼ਿਰੋਜ਼ਪੁਰ ਦੇ ਚੋਣ ਸਮੀਕਰਨ ਇਕਦਮ ਬਦਲ ਗਏ ਹਨ। ਸਿਆਸੀ ਮਾਹਿਰ ਇਸ ਘਟਨਾ ਦਾ ਆਪਣੇ-ਆਪਣੇ ਹਿਸਾਬ ਨਾਲ ਮੰਥਨ ਕਰ ਰਹੇ ਹਨ। ਸੁਖਪਾਲ ਸਿੰਘ ਨੰਨੂ ਵਲੋਂ ਆਪਣੀ ਕੋਠੀ ਵਿਚ ਸਮਰਥਕਾਂ ਦਾ ਇਕੱਠ ਕੀਤਾ ਗਿਆ ਸੀ। ਇਸ ਮੌਕੇ ’ਤੇ ਬੋਲਦੇ ਹੋਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੇ ਕਿਹਾ ਕਿ ਉਹ ਪੁਸ਼ਤੈਨੀ ਭਾਜਪਾਈ ਹਨ, ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੀ ਵਿਰੋਧਤਾ ਵੇਖਦੇ ਹੋਏ ਭਾਜਪਾ ਨੂੰ ਅਲਵਿਦਾ ਕਿਹਾ ਸੀ। ਸੁਖਪਾਲ ਸਿੰਘ ਨੰਨੂ ਨੇ ਅੱਗੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਦੀ ਜਿੱਤ ਉਪਰੰਤ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ ਦੂਰ ਕਰਨ ਦੇ ਨਾਲ ਉਨਾਂ ਦੇ ਸਮਰਥਕਾਂ ਨੂੰ ਵੀ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਨੰਨੂ ਵਲੋਂ ਭਾਜਪਾ ਪਾਰਟੀ ਦੀ ਤੁਲਨਾ ਆਪਣੀ ਮਾਂ ਨਾਲ ਕੀਤੀ ਗਈ। ਇਸ ਮੌਕੇ ’ਤੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸੁਖਪਾਲ ਸਿੰਘ ਨੰਨੂ ਨਾਲ ਉਨਾਂ ਦੇ ਪਰਿਵਾਰਕ ਰਿਸ਼ਤੇ ਹਨ। ਨੰਨੂ ਉਨਾਂ ਦੇ ਛੋਟੇ ਭਰਾ ਵਰਗਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਹਾਜ਼ਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣਾਂ ਦਾ ਸਾਰਾ ਪ੍ਰੋਗਰਾਮ ਨੰਨੂ ਦੀ ਕੋਠੀ ਤੋਂ ਹੀ ਤੈਅ ਹੋਵੇਗਾ। ਇਸ ਮੌਕੇ ’ਤੇ ਇਕ ਨੰਨੂ ਸਮਰਥਕ ਵਲੋਂ ਮੌਜੂਦਾ ਭਾਜਪਾ ਅਹੁਦੇਦਾਰਾਂ ਨਾਲ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕਰਦੇ ਹੋਏ ਰੋਸ ਵਿਖਾਇਆ ਗਿਆ, ਜਿਸ ਉਪਰੰਤ ਰਾਣਾ ਸੋਢੀ ਵਲੋਂ ਸਮਰਥਕਾਂ ਨੂੰ ਬਣਦਾ ਸਤਿਕਾਰ ਦੇਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ’ਤੇ ਭਾਜਪਾ ਸੂਬਾ ਉਪ ਪ੍ਰਧਾਨ ਸੁਖਵੰਤ ਸਿੰਘ ਧਨੋਲਾ, ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਭਾਜਪਾ ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਬੱਗੇ ਕੇ ਪਿੱਪਲ, ਜ਼ਿਲਾ ਜਨਰਲ ਸਕੱਤਰ ਰਾਜੇਸ਼ ਕਪੂਰ ਆਦਿ ਹਾਜ਼ਰ ਸਨ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.