ਤਾਜਾ ਖਬਰਾਂ
Bolda punjab
ਮੋਹਾਲੀ 15 ਅਕਤੂਬਰ , ਸ਼ਹੀਦ - ਏ - ਆਜ਼ਮ ਸਰਦਾਰ ਊਧਮ ਸਿੰਘ ਕੰਬੋਜ ਦੀ ਯਾਦ ਵਿੱਚ ਬਣੇ ਸ਼ਹੀਦ ਊਧਮ ਸਿੰਘ ਭਵਨ 3 ਫੇਸ ਮੁਹਾਲੀ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਨਾਲ ਸਬੰਧਤ ਤਿੰਨ ਰਾਜਨੀਤਿਕ ਆਗੂਆਂ ਦਾ ਸਨਮਾਨ ਸਮਾਰੋਹ 16 ਅਕਤੂਬਰ 2022 ਨੂੰ ਹੋਣ ਜਾ ਰਿਹਾ ਹੈ ।
ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ ਨੌਜਵਾਨ MLA ਜਗਦੀਪ ਕੰਬੋਜ ਗੋਲਡੀ , Ex ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਫਿਰੋਜ਼ਪੁਰ ਅਤੇ ਮੌਜੂਦਾ ਸੰਯੁਕਤ ਸਕੱਤਰ ਬੀ ਸੀ ਵਿੰਗ ਪੰਜਾਬ ਡਾ ਮਲਕੀਤ ਥਿੰਦ , ਅਬੋਹਰ ਵਿਧਾਨ ਸਭਾ ਹਲਕਾ ਦੇ ਇੰਚਾਰਜ ਕੁਲਦੀਪ ਕੁਮਾਰ ਦੀਪ ਕੰਬੋਜ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਇਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ।
ਇਸ ਸੰਬੰਧੀ ਜਾਣਕਾਰੀ ਜਾਰੀ ਕਰਦਿਆਂ ਬੌਬੀ ਕੰਬੋਜ ਅਤੇ ਬਲਦੇਵ ਰਾਜ ਥਿੰਦ ਮੈਂਬਰ ਸਬ ਕਮੇਟੀ ਨੇ ਕਿਹਾ ਕਿ ਚਾਹੇ ਸਾਡੇ ਸਮਾਜ ਦੇ ਬੱਚਿਆਂ ਨੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ਪਰ ਅਜੇ ਵੀ ਸਰਕਾਰੀ ਪੱਧਰ ਤੇ ਬਹੁਤ ਕੁਝ ਹੋਣ ਵਾਲਾ ਬਾਕੀ ਹੈ ।
ਭਾਈਚਾਰੇ ਨਾਲ ਸਬੰਧਤ ਆਗੂਆਂ ਦਾ ਰਾਜਨੀਤਕ ਖੇਤਰ ਵਿਚ ਮਾਣ ਮੱਤਾ ਸਥਾਨ ਹੋਣ ਤੇ ਜਿੱਥੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਉਥੇ ਉਨ੍ਹਾਂ ਤੋਂ ਵੱਡੀਆਂ ਉਮੀਦਾਂ ਵੀ ਹਨ ।
Get all latest content delivered to your email a few times a month.