IMG-LOGO
ਹੋਮ ਪੰਜਾਬ : ਜਮਾਤ ਏ ਇਸਲਾਮੀ ਹਿੰਦ ਵੱਲੋਂ " ਕੁਰਾਨ ਵੱਲ ਪਰਤੋ "...

ਜਮਾਤ ਏ ਇਸਲਾਮੀ ਹਿੰਦ ਵੱਲੋਂ " ਕੁਰਾਨ ਵੱਲ ਪਰਤੋ " ਦੇ ਨਾਂ ਤੇ ਉਚੇਚੇ ਤੌਰ ਤੇ ਦੇਸ਼ ਵਿਆਪੀ ਮੁਹਿੰਮ ਅੱਜ ਤੋਂ

Admin user - Oct 14, 2022 08:00 AM
IMG

  ਮੁਹੰਮਦ ਇਸਮਾਈਲ ਏਸ਼ੀਆ

ਮਾਲੇਰਕੋਟਲਾ  14 ਅਕਤੂਬਰ 2022 , ਜਮਾਤ ਏ ਇਸਲਾਮੀ ਹਿੰਦ ਦੁਆਰਾ 14 ਤੋਂ 23 ਅਕਤੂਬਰ 2022 ਤੱਕ ਕੁਰਾਨ ਵੱਲ ਪਰਤ ਦੇ ਨਾਂ ਤੇ ਉਚੇਚੇ ਤੌਰ ਤੇ ਦੇਸ਼ ਵਿਆਪੀ ਮੁਹਿੰਮ ਚਲਾਈ ਜਾ ਰਹੀ ਹੈ , ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਜਨਾਬ ਅਬਦੁਲ ਸ਼ਕੂਰ ਅਤੇ ਸੂਬਾ ਪੱਧਰੀ ਸਲਾਹਕਾਰ ਕਮੇਟੀ ਦੇ ਮੈਂਬਰ ਜਨਾਬ ਰਮਜ਼ਾਨ ਸਈਦ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਮਾਤੇ ਇਸਲਾਮੀ ਹਲਕਾ ਪੰਜਾਬ ਵੱਲੋਂ ਵੀ ਇਸ ਸਮੇਂ ਵਿਚ ਵੱਧ ਚਡ਼੍ਹ ਕੇ ਯੋਗਦਾਨ ਪਾਉਂਣ ਦਾ ਫ਼ੈਸਲਾ ਕੀਤਾ ਹੈ ।
 ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਇਹ ਹੈ ਕਿ ਹਰ ਮੁਸਲਮਾਨ ਦਾ ਕੁਰਾਨ ਮਜੀਦ ਜਿਹੀ ਮੁਕੱਦਸ ਅਸਮਾਨੀ ਰੱਬੀ  ਬਾਣੀ  ਨਾਲ ਰਿਸ਼ਤਾ ਮਜ਼ਬੂਤ ਹੋਵੇ ।

 ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ।
 ਇਸ ਲਈ ਸਾਨੂੰ ਸਭਨਾਂ ਨੂੰ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ  ਤਾਂ ਜੋ ਰੱਬ ਵੱਲੋਂ ਭੇਜੀ ਨਿਯਮਤ ਪਾਕ ਨੂੰ ਸ਼ੁੱਧ ਉਚਾਰਨ ਨਾਲ ਪੜ੍ਹਨ ਸਮਝਣ ਇਸਤੇ ਸਹੀ ਅਮਲ ਕਰਨ ਅਤੇ ਆਪਣੇ ਦੂਜੇ ਭਰਾਵਾਂ ਤਕ ਇਸਨੂੰ ਅੱਪੜਦਾ ਕਰਨ ਦਾ ਉਪਰਾਲਾ  ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਲੈ ਕੇ ਪੰਜਾਬ ਪੱਧਰ ਤੇ ਵੱਖੋ - ਵੱਖ ਸ਼ਹਿਰਾਂ ਅਤੇ ਵੱਖੋ - ਵੱਖ ਇਲਾਕਿਆਂ ਵਿੱਚ ਇਸ ਮੁਹਿੰਮ ਨੂੰ ਲੈ ਕੇ ਪ੍ਰੋਗਰਾਮ ਡੋਰ ਟੂ ਡੋਰ ਮੁਲਾਕਾਤਾਂ , ਜਲਸੇ ਅਤੇ ਕੁਰਾਨ ਏ ਪਾਕ ਸੰਬੰਧੀ ਸਭਾਵਾਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ ।
           ਇਸ ਸਬੰਧੀ ਸਥਾਨਕ ਅਮੀਰੇ ਹਲਕਾ ਡਾ ਮੁਹੰਮਦ ਇਰਸ਼ਾਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਦਾ ਆਗਾਜ਼ ਅੱਜ 14 ਅਕਤੂਬਰ 2022 ਨੂੰ  ਦਫਤਰ ਜਮਾਤ ਏ ਇਸਲਾਮੀ ਸ਼ੇਰਵਾਨੀ ਗੇਟ ਮਲੇਰਕੋਟਲਾ ਵਿਖੇ ਇਕ ਪ੍ਰੈਸ ਮਿਲਣੀ ਕਰਕੇ ਕੀਤਾ ਜਾ ਰਿਹਾ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.