IMG-LOGO
ਹੋਮ ਪੰਜਾਬ : ਸੋਹਣਗੜ ਵਾਸੀ ਦੋ ਜਣੇ 175 ਕਿਲੋ ਡੋਡੇ ਚੂਰਾ ਪੋਸਤ ਸਮੇਤ...

ਸੋਹਣਗੜ ਵਾਸੀ ਦੋ ਜਣੇ 175 ਕਿਲੋ ਡੋਡੇ ਚੂਰਾ ਪੋਸਤ ਸਮੇਤ ਕਾਬੂ

Admin user - Oct 12, 2022 09:22 AM
IMG

 Bolda Punjab
ਅਬੋਹਰ / ਫ਼ਾਜ਼ਿਲਕਾ 12 ਅਕਤੂਬਰ  , ਗੈਰਸਮਾਜੀ ਤੱਤਾਂ ਵਿਰੁੱਧ ਜ਼ਿਲ੍ਹਾ ਪੁਲੀਸ ਵੱਲੋਂ ਆਰੰਭੀ ਮੁਹਿੰਮ ਅਤੇ ਭਾਰਤ - ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ - ਨਾਲ ਪੰਜਾਬ ਦੇ ਨਾਲ ਲੱਗਦੇ ਦੂਜੇ ਰਾਜਾਂ ਦੀਆਂ ਸਰਹੱਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਕੀਤੀ ਗਈ ਚੌਕਸੀ ਦੇ ਮੱਦੇਨਜ਼ਰ  ਬਹਾਵਵਾਲਾ ਪੁਲਸ ਸਟੇਸ਼ਨ ਦੀ ਪੁਲਸ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਸੋਹਣਗੜ੍ਹ ਰੱਤੇਵਾਲਾ ਦੇ ਦੋ ਵਸਨੀਕਾਂ ਨੂੰ ਪੌਣੇ ਦੋ ਕੁਇੰਟਲ ਚੂਰਾ ਪੋਸਤ ਸਮੇਤ ਉਸ ਵਕਤ ਕਾਬੂ ਕੀਤੇ ਗਏ ਜਦੋਂ ਉਹ ਕਾਰ ਵਿੱਚ ਰੱਖੇ ਚੂਰਾਪੋਸਤ ਸਮੇਤ ਰਾਜਪੁਰਾ ਦੇ ਖੇਤਰ ਵਿੱਚ ਰਾਤ 8.40 ਵਜੇ ਦਾਖ਼ਲ ਹੋਏ  ।
  ਬੱਸ ਅੱਡਾ ਰਾਜਪੁਰਾ ਉੱਪਰ ਸਬ ਇੰਸਪੈਟਰ ਅਮਰਿੰਦਰ ਸਿੰਘ ਗਿੱਲ ਵੱਲੋਂ ਪੁਲਸ ਪਾਰਟੀ ਸਮੇਤ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਕਾਰ ਨੰਬਰੀ  HR 70- B - 4730 ਰੋ ਕੇ ਤਲਾਸ਼ੀ ਲਈ ਗਈ ਤਾਂ ਕਾਰ ਦੇ ਵਿਚੋਂ 175 ਕਿੱਲੋ ਡੋਡੇ ਚੂਰਾ ਪੋਸਤ ਬਰਾਮਦ ਹੋਇਆ l
  ਕਾਰ ਵਿੱਚ ਕੁਲਵਿੰਦਰ ਸਿੰਘ ਉਰਫ ਕਾਲਾ ਪੁੱਤਰ ਸੁਲੱਖਣ ਸਿੰਘ ਵਾਸੀ ਸੋਹਣਗੜ੍ਹ ਰੱਤੇਵਾਲਾ ਅਤੇ ਸੁਖਚੈਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੋਹਣਗੜ੍ਹ ਰੱਤੇਵਾਲਾ ਪੁਲਸ ਥਾਣਾ ਗੁਰੂਹਰਸਹਾਏ ਸਵਾਰ ਸਨ  ।
  ਦੋਨੋਂ ਕਥਿਤ ਦੋਸ਼ੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਐੱਨ ਡੀ ਪੀ ਐੱਸ ਐਕਟ ਤਹਿਤ ਪੁਲਸ ਥਾਣਾ ਬਹਾਵ ਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਹੈ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.