IMG-LOGO
ਹੋਮ ਪੰਜਾਬ : ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ  ਵੱਲੋਂ ਪਿੰਡਾਂ ਵਿਚ...

ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ  ਵੱਲੋਂ ਪਿੰਡਾਂ ਵਿਚ ਜਨ ਸੁਣਵਾਈ

Admin user - Oct 11, 2022 01:47 AM
IMG

 Bolda Punjab
ਬੱਲੂਆਣਾ, ਫਾਜਿ਼ਲਕਾ, 11 ਅਕਤੂਬਰ
ਵਿਧਾਨ ਸਭਾ ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਆਪਣੇ ਹਲਕੇ ਦੇ ਪਿੰਡ ਚੱਕ ਰਾਧੇਵਾਲਾ ਅਤੇ ਹਿੰਮਤਪੁਰਾ ਵਿਖੇ ਜਨ ਸੁਣਵਾਈ ਕੀਤੀ ਗਈ।
ਇਸ ਮੌਕੇ ਉਨ੍ਹਾਂ ਨੇ ਪਿੰਡ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਨਾਲ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਦੌਰਾਨ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 8 ਹਜਾਰ ਤੋਂ ਜਿਆਦਾ ਕੱਚੇ ਅਧਿਆਪਕਾਂ ਨੂੰ ਪੱਕੇ ਕਰਕੇ ਆਪਣਾ ਇਕ ਹੋਰ ਵਾਅਦਾ ਨਿਭਾਅ ਦਿੱਤਾ ਹੈ। ਇਸਤੋਂ ਬਿਨ੍ਹਾਂ ਨੌਜਵਾਨਾਂ ਨੂੰ ਲਗਾਤਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀ ਆਂ ਹਨ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜਗਾਰ ਨਾਲ ਜ਼ੋੜ ਕੇ ਹੀ ਅਸੀਂ ਸਾਡੇ ਨੌਜਵਾਨਾਂ ਨੂੰ ਬੁਰੀਆਂ ਹਵਾਵਾਂ ਤੋਂ ਬਚਾ ਸਕਦੇ ਹਾਂ।
ਇਸ ਮੌਕੇ ਚੰਨਣ ਰਾਮ,ਕਾਲੂ ਰਾਮ,ਰਾਮ ਕੁਮਾਰ ਕਾਮਰੇਡ, ਮਹਾਂਵੀਰ, ਕਿ੍ਸਨ ਕੁਮਾਰ, ਹਨੂਮਾਨ,ਧਰਮਵੀਰ ਗੌਦਾਰਾ, ਬਲਾਕ ਪ੍ਰਧਾਨ ਅੰਗਰੇਜ਼ ਸਿੰਘ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਉਪਕਾਰ ਸਿੰਘ ਜਾਖੜ, ਸਰਪੰਚ ਮਨੋਜ ਗੋਦਾਰਾ,ਬਲਜੀਤ ਸਿੰਘ ਕਾਨੂੰਗੋ, ਸਰਪੰਚ ਵਰਿੰਦਰ ਭਾਟੀ, ਰਾਜੇਸ਼ ਭਾਦੂ,ਰਾਮਦੱਤ ਸਿੰਘ, ਚੇਤਨ, ਜਤਿਨ, ਬੱਬੀ ਸਰਪੰਚ, ਦਵਿੰਦਰ ਭਾਭੂ, ਸੁਸ਼ੀਲ, ਸਰਪੰਚ ਫਿਲੋਰ ਸਿੰਘ, ਸਰਪੰਚ ਕੁਲਦੀਪ ਸਿੰਘ, ਸਰਪੰਚ ਵੇਦ ਪ੍ਰਕਾਸ਼, ਹੈਪੀ ਬਾਠ, ਵਿਜੈ, ਹਰਦੀਪ ਸਿੰਘ, ਸੁਧੀਰ ਡੇਲੂ, ਸਤਪਾਲ ਡੇਲੂ, ਵਿਸ਼ਨੂੰ ਡੇਲੂ, ਰਮਨਦੀਪ ਸਿੰਘ, ਦਵਿੰਦਰ ਡੇਲੂ, ਮਹਿੰਦਰ,ਰੂਘਵਿੰਦਰ ਕੜਵਾਸਰਾ, ਵਿਨੋਦ ਕੜਵਾਸਰਾ, ਪ੍ਰਦੀਪ ਡੇਲੂ, ਪਵਨ ਕੜਵਾਸਰਾ, ਰੂਬੀ ਕਾਠਪਾਲ, ਗੁਰਸੇਵਕ ਸਿੰਘ,ਗੋਰਵ ਸਰਪੰਚ ਆਜ਼ਮਵਾਲਾ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.