ਤਾਜਾ ਖਬਰਾਂ
ਕੰਵਰਜੀਤ ਸਿੰਘ ਜੈਂਟੀ
ਫ਼ਿਰੋਜ਼ਪੁਰ 11 ਅਕਤੂਬਰ , ਫਿਰੋਜ਼ਪੁਰ ਸ਼ਹਿਰ ਦੇ ਵਿਚ ਬੀਤੇ ਸੋਮਵਾਰ ਦੀ ਸ਼ਾਮ ਨੂੰ ਸ਼ਰ੍ਹੇਆਮ ਇਕ ਕਾਰ ਸਵਾਰ ਉੱਪਰ ਹਮਲਾ ਕੀਤਾ ਗਿਆ ਅਤੇ ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਉਸ ਦੇ ਪਿਤਾ ਦਾ ਲਾਇਸੈਂਸੀ ਰਿਵਾਲਵਰ ਵੀ ਖੋਹ ਕੇ ਲੈ ਗਏ ।
ਦੋਸ਼ੀਆਂ ਖ਼ਿਲਾਫ਼ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਖ਼ਿਲਾਫ਼ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ ।
ਮੁਦਈ ਦਿਲਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਮੋਹਰੇਵਾਲਾ ਪੁਲਸ ਥਾਣਾ ਮਮਦੋਟ ਜੋ ਕਿ ਮੋਗਾ ਮੈਡੀਸਿਟੀ ਮੋਗਾ ਵਿਖੇ ਇਲਾਜ ਲਈ ਦਾਖਲ ਹੈ ਨੇ ਪੁਲਸ ਥਾਣਾ ਸਿਟੀ ਦੀ ਟੀਮ ਨੂੰ ਬਿਆਨ ਦਿੱਤੇ ਹਨ ਕਿ ਉਹ ਆਪਣੇ ਦੋਸਤ ਆਯੂਸ਼ ਅਰੋੜਾ ਪੁੱਤਰ ਪਵਨ ਵਾਸੀ ਪ੍ਰੀਤ ਨਗਰ ਸਿਟੀ ਫਿਰੋਜ਼ਪੁਰ ਨਾਲ ਕਾਰ ਆਈ 20 ਪਰ ਸਵਾਰ ਹੋ ਕੇ ਨਿੱਜੀ ਕੰਮ ਲਈ ਮੱਖੂ ਗੇਟ ਸਿਟੀ ਫਿਰੋਜ਼ਪੁਰ ਵੱਲ ਆ ਰਹੇ ਸੀ , ਜਦੋਂ ਉਹ ਰੈੱਡ ਟੇਪ ਦੇ ਸ਼ੋਅਰੂਮ ਪਾਸ ਪੁੱਜੇ ਤਾਂ ਦੋਸ਼ੀਅਨ ਜੋ ਕਿ ਮੋਟਰਸਾਈਕਲਾਂ ਉਪਰ ਆਏ ਸੀ ਤੇ ਮੁਦੱਈ ਨੂੰ ਕਾਰ ਰੋਕਣ ਲਈ ਕਹਿ ਰਹੇ ਸੀ ।
ਜਦ ਮੁਦਈ ਨੇ ਕਾਰ ਨਹੀਂ ਰੋਕੀ ਤਾਂ ਦੋਸ਼ੀਆਂ ਨੇ ਘੇਰਾ ਪਾ ਕੇ ਕਾਰ ਰੁਕਵਾਈ ਅਤੇ ਉਸ ਸਮੇਂ ਮੁਦਈ ਦੇ ਪਿਤਾ ਦਾ ਰਿਵਾਲਵਰ 32 ਬੋਰ ਜੋ ਕਿ ਉਸ ਨੇ ਬਿਨਾਂ ਆਪਣੇ ਪਿਤਾ ਨੂੰ ਪੁੱਛੇ ਲੈ ਕੇ ਆਇਆ ਸੀ , ਕਥਿਤ ਦੋਸ਼ੀਆਨ ਨੇ ਲਲਕਾਰਾ ਮਾਰ ਕੇ ਕਿਹਾ ਕਿ ਤੈਨੂੰ ਅੱਜ ਸਾਡੇ ਨਾਲ ਲੜਾਈ ਕਰਨ ਦਾ ਮਜ਼ਾ ਸਿਖਾਉਂਦੇ ਹਾਂ , ਜਿਸ ਤੇ ਦੋਸ਼ੀ ਨੇ ਮੁਦਈ ਨੂੰ ਮਾਰ ਦੇਣ ਦੀ ਨੀਅਤ ਨਾਲ ਸੱਟਾਂ ਮਾਰੀਆਂ ।
ਲੜਾਈ ਦੌਰਾਨ ਮੁਦੱਈ ਬੇਹੋਸ਼ ਹੋ ਗਿਆ ਤਾਂ ਦੋਸ਼ੀਆਂ ਨੇ ਉਸ ਦਾ 32 ਬੋਰ ਰਿਵਾਲਵਰ ਕੇ ਜੋ ਕਿ ਉਸ ਦੇ ਪਿਤਾ ਦੇ ਲਾਇਸੰਸ ਉਪਰ ਹੈ ਵੀ ਖੋਹ ਲਿਆ ।
ਜਦ ਉਨ੍ਹਾਂ ਮਾਰਤਾ - ਮਾਰਤਾ ਦਾ ਰੌਲਾ ਪਾਇਆ ਤਾਂ ਦੋਸ਼ੀਅਨ ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਮੌਕੇ ਤੋਂ ਫ਼ਰਾਰ ਹੋ ਗਏ ।
ਪੁਲੀਸ ਥਾਣਾ ਸਿਟੀ ਫ਼ਿਰੋਜ਼ਪੁਰ ਅੰਦਰ ਇਰਾਦਾ ਕਤਲ ਦੀ ਧਾਰਾ ਆਈ ਪੀ ਸੀ 307 / 379-b 323/341/148/149 ਦਰਜ ਕਰ ਕੇ ਅਸ਼ੀਸ਼ ਭੱਟੀ ਪੁੱਤਰ ਜੋਇਲ ਰਾਜਨ ਵਾਸੀ 85 ਚੌਕ ਰੋਡ ਵਜ਼ੀਰ ਵਾਲੀ ਬਿਲਡਿੰਗ ਕੈਂਟ , ਜੋਬਨਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਬਸਤੀ ਬਲੋਚਾਂ ਐਸ ਡੀ ਸਕੂਲ ਦੀ ਬੈਕਸਾਈਡ , ਅਭੀ ਨਾਹਰ ਪੁੱਤਰ ਧਰਮਿੰਦਰ ਸਿੰਘ ਉਰਫ ਬੱਬੂ ਵਾਸੀ ਵਜ਼ੀਰ ਵਾਲੀ ਬਿਲਡਿੰਗ ਫਿਰੋਜ਼ਪੁਰ ਕੈਂਟ ,
ਅਰਸ਼ਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਲਕਸ਼ਮੀ ਇਨਕਲੇਵ , ਦਾਨਿਸ਼ ਗਿਲ ਪੁੱਤਰ ਨਾਮਲੂਮ ਵਾਸੀ ਵਜ਼ੀਰ ਵਾਲੀ ਬਿਲਡਿੰਗ ਫਾਈਬਰ ਕੈਂਟ ਅਤੇ 3/4 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ।
ਤਫਤੀਸ਼ੀ ਅਨੁਸਾਰ ਅਜੇ ਕੋਈ ਵੀ ਗ੍ਰਿਫਤਾਰੀ ਨਹੀਂ ਹੋ ਸਕੀ
Get all latest content delivered to your email a few times a month.