IMG-LOGO
ਹੋਮ ਪੰਜਾਬ : ਆਮ ਆਦਮੀ ਪਾਰਟੀ ਨੂੰ ਮਿਲਾ ਲੋਕਾਂ ਦਾ ਭਰਪੂਰ ਸਮਰੱਥਣ

ਆਮ ਆਦਮੀ ਪਾਰਟੀ ਨੂੰ ਮਿਲਾ ਲੋਕਾਂ ਦਾ ਭਰਪੂਰ ਸਮਰੱਥਣ

Admin user - Jan 24, 2022 01:24 AM
IMG


ਫਿਰੋਜ਼ਪੁਰ, 24 ਜਨਵਰੀ (ਵਿਸ਼ਵਜੀਤ ਸਿੰਘ ਥਿੰਦ): ਫਿਰੋਜ਼ਪੁਰ ਦਿਹਾਤੀ ਹਲਕੇ ਤੋ ਆਮ ਆਦਮੀ ਪਾਰਟੀ ਦਿਨੋ-ਦਿਨ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ। ਲੋਕ ਲਗਾਤਾਰ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ। ਇਸੀ ਤਰ੍ਹਾਂ ਪਿੰਡ ਝੋਕ ਹਰੀ ਹਰ ਤੋਂ ਸਮੂਹ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਮਰੱਥਣ ਕੀਤਾ ਹੈ। ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆਂ ਜਦੋਂ ਪਿੱਛਲੀ ਦਿਨੀਂ ਅਸਤੀਫਾ ਦਿੱਤੇ ਆਸ਼ੂ ਬਾਂਗੜ ਦੇ ਨਾਲ ਜੁੜ੍ਹੇ ਲੋਕਾਂ ਨੇ ਫਿਰੋਜ਼ਪੁਰ ਦਿਹਾਤੀ ਤੋ ਚੋਣ ਲੜ੍ਹ ਰਹੇ ਰਜਨੀਸ਼ ਦਹਿਆਂ ਨੂੰ ਸਮਰੱਥਣ ਦਿੱਤਾ, ਜਿਸ ਦੇ ਨਾਲ ਆਮ ਆਦਮੀ ਪਾਰਟੀ ਹੋਰ ਮਜਬੂਤ ਹੋ ਗਈ ਹੈ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਤੋ ਚੋਣ ਲੜ੍ਹ ਰਹੇ ਰਜਨੀਸ਼ ਦਹਿਆ ਨੇ ਸ਼ਮਸ਼ੇਰ ਸਿੰਘ ਭਾਵੜਾ ਦਿਹਾਤੀ ਯੂਥ ਪ੍ਰਧਾਨ, ਕਸ਼ਮੀਰ ਸੰਧੂ, ਗੁਰਭੇਜ ਸਿੰਘ ਭਾਵੜਾ, ਡਿੰਪਲ ਮੱਲੀ ਨੂੰ ਬੀ.ਸੀ, ਵਿੰਗ ਬਲਾਕ ਪ੍ਰਧਾਨ ਬਨਾਇਆ ਗਿਆ। ਆਮ ਆਦਮੀ ਪਾਰਟੀ ਨੂੰ ਕਸ਼ਪਾਲ ਸਿੰਘ, ਮਨਦੀਪ ਸਿੰਘ, ਗੁਰਮੀਤ ਸਿੰਘ ਸਰਕਲ ਪ੍ਰਧਾਨ, ਗੁਰਵਿੰਦਰ ਮੱਲੂ ਵਾਲਾ, ਰਾਜਬੀਰ ਵਿਰਕ ਗਾਮੇ ਵਾਲਾ, ਮਨਦੀਪ ਮੱਲੀ, ਮਨੀ, ਗੁਰਪ੍ਰਤਾਪ ਸਿੰਘ ਗਾਮੇ ਵਾਲਾ, ਗੁਰਜੀਤ ਸਿੰਘ ਸੈਦੇ ਕੇ ਰੁਹੇਲਾ, ਸਰਬਜੀਤ ਸਿੰਘ ਸੈਦੇ ਕੇ ਰੁਹੇਲਾ, ਜਤਿੰਦਰ ਸਿੰਘ ਸੈਦੇ ਕੇ ਰੁਹੇਲਾ, ਹੀਰਾ ਸਿੰਘ ਚੀਮਾ, ਬਲਵਿੰਦਰ ਵਿਰਕ ਭਾਵੜਾ, ਰਾਜ, ਕੁਲਵੰਤ ਸਿੰਘ ਢਿੱਲੋ ਬਸਤੀ ਨੱਥੇ ਸ਼ਾਹ, ਗੁਰਵਿੰਦਰ ਭੜੋਲੀ ਭੰਨ, ਕੁਲਦੀਪ ਬਸਤੀ ਮੁਹੰਮਦ ਸ਼ਾਹ, ਪੂਰਨ ਨਾਨਕ ਪੂਰਾ, ਸ਼ੇਰਾ ਨਾਨਕ ਪੂਰਾ ਆਦਿ ਨੇ ਸਮਰੱਥਣ ਕੀਤਾ। ਐਡਵੋਕੇਟ ਰਜਨੀਸ਼ ਦਹਿਆਂ ਨੇ ਆਮ ਆਦਮੀ ਪਾਰਟੀ ਨੂੰ ਸਮਰੱਥਣ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੱਛਲੇ 70 ਸਾਲਾਂ ਤੋ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਲੋਕਾਂ ਨੂੰ ਦੋਨਾਂ ਹੱਥਾਂ ਨਾਲ ਲੁੱਟਦੀ ਆ ਰਹੀ ਹੈ। ਲੋਕ ਇਸ ਵਾਰ ਪੰਜਾਬ ਵਿਚ ਬਦਲਾਅ ਚਾਹੁੰਦੇ ਹਨ, ਤੇ ਆਪ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਰਵਿ ਦਇਆ, ਦੀਪਕ ਮਿੱਤਲ, ਗੁਰਮੀਤ ਸਿੰਘ, ਬੇਅੰਤ ਸਿੰਘ, ਖੁਸ਼ਵੰਤ ਸਿੰਘ, ਰੋਬਿਨ ਕੁਲਗੜ੍ਹੀ, ਨਿਸ਼ਾਨ ਸਿੰਘ, ਜਗਮੀਤ ਸਿੰਘ ਭੁੱਲਰ ਆਦਿ ਹਾਜਰ ਸਨ। 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.