ਤਾਜਾ ਖਬਰਾਂ
Bolda Punjab
ਚੰਡੀਗੜ੍ਹ 7 ਅਕਤੂਬਰ , ਵਿਧਾਨ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਆਪਣਾ ਗ੍ਰਹਿਸਤ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ ।
ਕੱਲ 7 ਅਕਤੂਬਰ 2022 ਨੂੰ ਉਹ ਪਟਿਆਲਾ ਵਿਖੇ ਮਨਦੀਪ ਸਿੰਘ ਲੱਖੇਵਾਲ ਨਾਲ ਵਿਆਹ ਬੰਧਨ ਵਿੱਚ ਬੱਝਣਗੇ ।
ਮਨਦੀਪ ਲੱਖੇਵਾਲ ਵੀ ਆਮ ਆਦਮੀ ਪਾਰਟੀ ਦੇ ਆਗੂ ਹਨ ।
ਨਰਿੰਦਰ ਕੌਰ ਭਰਾਜ ਜੋ ਕੇ ਸਰਦਾਰ ਗੁਰਨਾਮ ਸਿੰਘ ਵਾਸੀ ਪਿੰਡ ਭਰਾਜ ਜ਼ਿਲ੍ਹਾ ਸੰਗਰੂਰ ਦੇ ਸਪੁੱਤਰੀ ਹੈ ।
ਪਿਤਾ ਸਰਦਾਰ ਗੁਰਨਾਮ ਸਿੰਘ ਇਕ ਕਿਸਾਨ ਹਨ ।
ਨਰਿੰਦਰ ਕੌਰ ਭਰਾਜ ਹੋਰਾਂ ਵਿੱਚ ਭਾਈ ਗੁਰਦਾਸ ਕਾਲਜ ਆਫ ਲਾਅ ਸੰਗਰੂਰ ਤੋਂ 2021 llb ਦੀ ਡਿਗਰੀ ਲਈ ।
ਸੰਗਰੂਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਤੇ ਚੋਣ ਲੜਦੇ ਰਹੇ ਭਗਵੰਤ ਮਾਨ ਦੀਆਂ ਚੋਣਾਂ ਵਿਚ ਨਰਿੰਦਰ ਕੌਰ ਭਰਾਜ ਪਿੰਡ ਅੰਦਰ ਪੋਲਿੰਗ ਏਜੰਟ ਬਣਦੇ ਇਸ ਦੇ ਨਾਲ ਹੀ ਉਹ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ।
ਵਿਧਾਨ ਸਭਾ ਹਲਕਾ ਸੰਗਰੂਰ ਤੋਂ ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਸ ਵਕਤ ਵੀ ਮੀਡੀਆ ਵਿੱਚ ਚਰਚਾ ਹੋਈ ਸੀ ਕਿਉਂਕਿ ਉਨ੍ਹਾਂ ਆਪਣੀ ਕੁੱਲ ਸੰਪਤੀ 24409 ਰੁਪਏ ਦਰਸਾਈ ਸੀ ।
17 ਅਗਸਤ 1994 ਨੂੰ ਜਨਮੀ ਇਹ ਹੋਣਹਾਰ ਪੋਲੀਟੀਸ਼ਨ ਦੇ ਮੁਕਾਬਲੇ ਤੇ ਸਾਬਕਾ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਨਰਜੀਤ ਗੋਲਡੀ , ਭਾਰਤੀ ਜਨਤਾ ਪਾਰਟੀ ਵੱਲੋਂ ਅਰਵਿੰਦ ਖੰਨਾ ਵਰਗੇ ਧਨੰਤਰ ਆਗੂ ਚੋਣ ਮੈਦਾਨ ਵਿੱਚ ਸਨ ਜਦਕਿ ਨਰਿੰਦਰ ਕੌਰ ਭਰਾਜ ਨੇ 51.67 ਪ੍ਰਤੀਸ਼ਤ ਵੋਟ ਹਾਸਲ ਕਰਦਿਆਂ 74851 ਵੋਟ ਲਏ ਜਦ ਕਿ ਵੱਡੇ - ਵੱਡੇ ਆਗੂ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ ।
Get all latest content delivered to your email a few times a month.