ਤਾਜਾ ਖਬਰਾਂ
jung.com.pk ਤੋਂ ਧੰਨਵਾਦ ਸਾਹਿਤ
ਇਸਲਾਮਾਬਾਦ: 05 ਅਕਤੂਬਰ, 2022 ਪਾਕਿਸਤਾਨ ਦੇ ਕੁੱਲ ਕਰਜ਼ੇ ਵਿੱਚ ਪਿਛਲੇ ਵਿੱਤੀ ਸਾਲ 2021-22 ਵਿੱਚ 9,326 ਅਰਬ ਰੁਪਏ ਦਾ ਵਾਧਾ ਹੋਇਆ ਹੈ। 30 ਜੂਨ, 2022 ਨੂੰ ਇਹ 39,800 ਅਰਬ ਰੁਪਏ ਤੋਂ ਵਧ ਕੇ 49,200 ਅਰਬ ਰੁਪਏ ਹੋ ਗਿਆ।
ਵਿੱਤ ਮੰਤਰਾਲੇ ਦੀ ਰਿਪੋਰਟ ਮੁਤਾਬਕ ਪਿਛਲੇ ਵਿੱਤੀ ਸਾਲ ਚ ਕਰੰਸੀ ਦੀ ਗਿਰਾਵਟ ਕਾਰਨ ਪਾਕਿਸਤਾਨ ਦਾ ਕਰਜ਼ਾ 3764 ਅਰਬ ਰੁਪਏ ਵਧਿਆ ਹੈ। ਸਟੇਟ ਬੈਂਕ ਆਫ ਪਾਕਿਸਤਾਨ ਦੀ ਰਿਪੋਰਟ ਮੁਤਾਬਕ 30 ਜੂਨ 2022 ਤੱਕ ਪਾਕਿਸਤਾਨ ਦਾ ਕੁੱਲ ਕਰਜ਼ਾ ਅਤੇ ਦੇਣਦਾਰੀਆਂ 59,690 ਅਰਬ ਰੁਪਏ ਹਨ।
ਪਾਕਿਸਤਾਨ ਦਾ ਡਾਲਰ ਦਾ ਕਰਜ਼ਾ 204 ਰੁਪਏ ਪ੍ਰਤੀ ਡਾਲਰ ਦੀ ਦਰ ਨਾਲ 240.7 ਅਰਬ ਡਾਲਰ 'ਤੇ ਪਹੁੰਚ ਗਿਆ ਹੈ।
ਅੰਕੜਿਆਂ ਮੁਤਾਬਕ 326 ਅਰਬ ਰੁਪਏ ਦੇ ਵਧੇ ਕਰਜ਼ ਚੋਂ 2428 ਅਰਬ ਰੁਪਏ ਪ੍ਰਾਇਮਰੀ ਘਾਟੇ ਕਾਰਨ, 3182 ਅਰਬ ਰੁਪਏ ਵਿਆਜ, 490 ਅਰਬ ਰੁਪਏ ਨਕਦ ਅਤੇ ਕਰੰਸੀ ਚ ਗਿਰਾਵਟ ਕਾਰਨ 3764 ਅਰਬ ਰੁਪਏ ਵਧੇ ਹਨ।
Get all latest content delivered to your email a few times a month.