IMG-LOGO
ਹੋਮ ਪੰਜਾਬ : ਕੋਟ-ਕਰੋੜ ਟੋਲ ਪਲਾਜਾ ਤੋਂ 10 ਕਿੱਲੋਮੀਟਰ ਘੇਰੇ ਅੰਦਰਲੇ ਪਿੰਡਾਂ ਨੇ...

ਕੋਟ-ਕਰੋੜ ਟੋਲ ਪਲਾਜਾ ਤੋਂ 10 ਕਿੱਲੋਮੀਟਰ ਘੇਰੇ ਅੰਦਰਲੇ ਪਿੰਡਾਂ ਨੇ ਟੋਲ ਪਲਾਜਾ ਮੁਆਫੀ ਦੀ ਉਠਾਈ ਮੰਗ

Admin user - Jan 22, 2022 04:17 AM
IMG


ਫਿਰੋਜ਼ਪੁਰ 22 ਜਨਵਰੀ (ਵਿਸ਼ਵਜੀਤ ਸਿੰਘ ਥਿੰਦ): ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਟੋਲ ਪਲਾਜੇ ਤੋਂ 10 ਕਿੱਲੋਮੀਟਰ ਦੇ ਘੇਰੇ ਅੰਦਰ ਆਉਣ ਵਾਲੇ ਪਿੰਡਾਂ ਦੇ ਵਾਹਨਾਂ ਨੂੰ ਟੋਲ ਟੈਕਸ ’ਚ ਛੋਟ ਦਿੱਤੀ ਜਾਂਦੀ ਹੈ, ਪਰ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਪਿੰਡਾਂ ਦੀ ਦੂਰੀ 10 ਕਿੱਲੋਮੀਟਰ ਤੋਂ ਘੱਟ ਹੋਣ ਦੇ ਬਾਵਜੂਦ ਵੀ ਸਾਥੋਂ ਕੋਟ ਕਰੋੜ ਟੋਲ ਪਲਾਜਾ ’ਤੇ ਟੋਲ ਟੈਕਸ ਵਸੂਲਿਆ ਜਾਂਦਾ ਹੈ। ਇਸ ਸਬੰਧੀ ਸਥਾਨਕ ਕਸਬਾ ਮੁੱਦਕੀ ਤੇ ਨਾਲ ਲੱਗਦੇ ਪਿੰਡਾਂ ਚੰਦੜ੍ਹ, ਗਿੱਲ, ਜੰਡ ਵਾਲਾ, ਫਿੱਡੇ, ਕੱਬਰਵੱਛਾ, ਪਤਲੀ, ਤੂੰਬੜਭੰਨ ਤੇ ਲੋਹਾਮ ਆਦਿ ਪਿੰਡਾਂ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਤੋਂ ਮੰਗ ਕੀਤੀ ਹੈ ਕਿ ਇਹ ਸਾਰੇ ਪਿੰਡ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ 10 ਕਿੱਲੋਮੀਟਰ ਦੇ ਘੇਰੇ ਅੰਦਰ ਆਉਂਦੇ ਹਨ। ਪਿੰਡਾਂ ਦੇ ਲੋਕਾਂ ਵਲੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਇਕਾਈ ਮੁੱਦਕੀ ਦੇ ਪ੍ਰਧਾਨ ਚਰਨਜੀਤ ਸਿੰਘ ਚੈਨਾ ਰੋਸਾ, ਬੀਕੇਯੂ ਕਾਦੀਆਂ ਇਕਾਈ ਮੁੱਦਕੀ ਦੇ ਪ੍ਰਧਾਨ ਇੰਦਰਜੀਤ ਸਿੰਘ ਵੜਿੰਗ, ਬੀਕੇਯੂ ਡਕੌਂਦਾ ਇਕਾਈ ਮੁੱਦਕੀ ਦੇ ਪ੍ਰਧਾਨ ਗੁਰਨਾਮ ਸਿੰਘ ਤੇ ਮਜ਼ਦੂਰ ਮੁਕਤੀ ਮੋਰਚਾ ਮੁੱਦਕੀ ਦੀ ਪ੍ਰਧਾਨ ਪਰਮਜੀਤ ਕੌਰ ਦੇ ਦਸਤਖਤਾਂ ਦੇ ਹੇਠ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਮੈਨੇਜਰ ਦੇ ਨਾਂਅ ਜਾਰੀ ਕੀਤਾ ਇੱਕ ਮੰਗ ਪੱਤਰ ਟੋਲ ਪਲਾਜਾ ਅਧਿਕਾਰੀਆਂ ਨੂੰ ਸੌਂਪਿਆਂ ਗਿਆ, ਜਿਸ ਰਾਹੀ ਉਕਤ ਪਿੰਡਾਂ ਦੇ ਲੋਕਾਂ ਵਲੋਂ ਮੰਗ ਕੀਤੀ ਕਿ ਸਾਡੇ ਟੋਲ ਪਲਾਜਾ ਕੋਟ-ਕਰੋੜ ਤੋਂ ਇਕ ਪਾਸੇ ਨੂੰ ਦਸ ਕਿੱਲੋਮੀਟਰ ਦੇ ਘੇਰੇ ਅੰਦਰ ਆਉਂਦੇ ਪਿੰਡਾਂ ਦੇ ਵਾਹਨਾਂ ਦਾ ਟੋਲ ਟੈਕਸ ਸਰਕਾਰੀ ਹਦਾਇਤਾਂ ਅਨੁਸਾਰ ਮੁਆਫ ਕੀਤਾ ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪਿੰਡਾਂ ਦੇ ਲੋਕ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਟੋਲ ਟੈਕਸ ਅਧਿਕਾਰੀਆਂ ਅਤੇ ਟੋਲ ਪਲਾਜਾ ਮਾਲਕਾਂ ਦੀ ਹੋਵੇਗੀ। ਇਸ ਮੌਕੇ ਬੱਗੜ ਸਿੰਘ, ਸੁਖਵਿੰਦਰ ਸਿੰਘ, ਸੁਖਮਿੰਦਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਸਿੰਘ, ਬਲਦੇਵ ਸਿੰਘ, ਤਿਰਲੋਕ ਸਿੰਘ, ਰਾਜਿੰਦਰ ਸਿੰਘ, ਰਣਜੀਤ ਸਿੰਘ, ਗੁਰਮੇਲ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ, ਮਨਜਿੰਦਰ ਸਿੰਘ, ਛਿੰਦਰ ਸਿੰਘ, ਜਗਤਾਰ ਸਿੰਘ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।
 

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.