IMG-LOGO
ਹੋਮ ਪੰਜਾਬ : ਅਪਰਾਧ ਨਾਮਾ

ਅਪਰਾਧ ਨਾਮਾ

Admin user - Jan 22, 2022 11:59 AM
IMG

ਫਿਰੋਜਪੁਰ, 22 ਜਨਵਰੀ (ਵਿਸ਼ਵਜੀਤ ਸਿੰਘ ਥਿੰਦ):

ਮੋਹਰਾ ਨਸਲ ਦੀ ਮੱਝ ਚੋਰੀ ਕਰਨ ਦੇ ਦੋਸ਼ ਵਿਚ ਤਿੰਨ ਗਿ੍ਰਫਤਾਰ, 6 ਨਾਮਜ਼ਦਤਲਵੰਡੀ ਭਾਈ (ਫਿਰੋਜ਼ਪੁਰ): ਥਾਣਾ ਘੱਲਖੁਰਦ ਦੇ ਅਧੀਨ ਆਉਂਦੇ ਪਿੰਡ ਭੰਬਾ ਲੰਡਾ ਵਿਖੇ ਇਕ ਵਿਅਕਤੀ ਦੀ ਮੋਹਰਾ ਨਸਲ ਦੀ ਮੱਝ ਚੋਰੀ ਕਰਨ ਦੇ ਦੋਸ਼ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ 6 ਖਿਲਾਫ 457, 380 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਭੇਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਭੰਬਾ ਲੰਡਾ ਨੇ ਦੱਸਿਆ ਕਿ ਉਸ ਨੇ ਆਪਣੇ ਮਕਾਨ ਦੇ ਲਹਿੰਦੇ ਪਸ਼ੂਆਂ ਦਾ ਬਰਾਂਡਾ ਹੈ, ਜਿਸ ਵਿਚ ਇਕ ਮੱਝ ਨਸਲ ਮੋਹਰਾ, ਇਕ ਕੱਟੀ ਅਤੇ ਇਕ ਡੱਬੀ ਗਾਂ ਪਾਲਤੂ ਰੱਖੇ ਹਨ। ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 4 ਵਜੇ ਪਸ਼ੂਆਂ ਦਾ ਦੁੱਧ ਚੋਣ ਲਈ ਗਿਆ ਤਾਂ ਕੱਟੀ ਖੁੱਲੀ ਹੋਈ ਸੀ ਤੇ ਮੱਝ ਬਰਾਂਡੇ ਵਿਚ ਨਹੀਂ ਸੀ। ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਤ ਉਸ ਦੇ ਸਾਥੀਆਂ ਵੱਲੋਂ ਮੱਝ ਦੇ ਪੈਰਾਂ ਦੀ ਪੈੜਾਂ ਨੱਪਦੇ ਹੋਏ ਵਿਸ਼ਵਪ੍ਰਤਾਪ ਵਾਸੀ ਫਿਰੋਜ਼ਸ਼ਾਹ ਦੀ ਹਵੇਲੀ ਤੱਕ ਪਹੁੰਚੇ, ਜਿਥੇ ਦੋਸ਼ੀ ਬਿੱਟੂ ਪੁੱਤਰ ਚਮਕੌਰ ਸਿੰਘ ਆਪਣੇ ਪਰਿਵਾਰ ਸਮੇਤ ਰਹਿੰਦਾ ਹੈ, ਜਿਸ ਨੇ ਆਪਣਾ ਗੈਂਗ ਬਣਾਇਆ ਹੋਇਆ ਹੈ ਜੋ ਚੋਰੀਆਂ ਕਰਦੇ ਹਨ, ਜਿਸ ਨੇ ਉਸ ਦੀ ਮੱਝ ਮੋਹਰਾ ਨਸਲ ਦੀ ਚੋਰੀ ਕੀਤੀ ਹੈ, ਜਿਸ ਦੀ ਕੀਮਤ 60 ਹਜ਼ਾਰ ਰੁਪਏ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਬਿੱਟੂ ਪੁੱਤਰ ਚਮਕੌਰ, ਲਖਵਿੰਦਰ ਸਿੰਘ ਲੱਖਾ ਪੁੱਤਰ ਚਮਕੌਰ ਸਿੰਘ, ਹੈਪੀ ਪੁੱਤਰ ਅਮਰੀਕ ਸਿੰਘ, ਬੱਬੂ ਪੁੱਤਰ ਦਰਸ਼ਨ ਸਿੰਘ ਵਾਸੀਅਨ ਫਿਰੋਜ਼ਸ਼ਾਹ, ਰਮਨਦੀਪ ਸਿੰਘ ਬਾਬਾ ਪੁੱਤਰ ਜੀਤਾ ਸਿੰਘ, ਘੁੱਧਾ ਪੁੱਤਰ ਨਛੱਤਰ ਖਿਲਾਫ ਮਾਮਲਾ ਦਰਜ ਕਰਕੇ ਬਿੱਟੂ, ਲਖਵਿੰਦਰ ਸਿੰਘ ਲੱਖਾ ਅਤੇ ਰਮਨਦੀਪ ਸਿੰਘ ਨੂੰ ਗਿ੍ਰਫਤਾਰ ਕਰਕੇ ਚੋਰੀ ਹੋਈ ਮੱਝ ਮੋਹਰਾ ਨਸਲ ਦੀ ਬਰਾਮਦ ਕਰ ਲਈ ਗਈ ਹੈ।

 

ਵਟਸਐਪ ਦੀ ਫੈਕ ਆਈਡੀ ਤੋਂ ਲੜਕੇ ਨੂੰ ਕੀਤਾ ਗੁੰਮਰਾਹ

-ਲੜਕੇ ਨੂੰ ਅਗਵਾ ਕਰਕੇ ਅਣੱਦਸੀ ਜਗ੍ਹਾ ’ਤੇ ਬੰਦ ਕਰੇ ਰੱਖਿਆ

-ਪੁਲਿਸ ਨੇ ਕੀਤਾ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਤਲਵੰਡੀ ਭਾਈ (ਫਿਰੋਜ਼ਪੁਰ): ਵਟਸਐਪ ਦੀ ਫੈਕ ਆਈਡੀ ਤੋਂ ਗੁੰਮਰਾਹ ਕਰਕੇ ਲੜਕੇ ਨੂੰ ਅਗਵਾ ਕਰਕੇ ਅਣਦੱਸੀ ਜਗ੍ਹਾ ’ਤੇ ਬੰਦ ਕਰਕੇ ਰੱਖਣ ਦੇ ਦੋਸ਼ ਵਿਚ ਥਾਣਾ ਘੱਲਖੁਰਦ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 346 ਆਈਪੀਸੀ 67 ਇਨਫਾਰਮੈਸ਼ਨ ਟੈਕਨਾਲੋਜੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੇਖਾ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਘੱਲਖੁਰਦ ਨੇ ਦੱਸਿਆ ਕਿ ਉਸ ਦਾ ਲੜਕਾ ਮੈਥਨ ਕੁਮਾਰ (22 ਸਾਲ) ਜੋ 10+2 ਪਾਸ ਕਰਨ ਤੋਂ ਬਾਅਦ ਮੋਗਾ ਵਿਖੇ ਡੀਜ਼ਲ ਮਕੈਨਿਕ ਦਾ ਡਿਪਲੋਮਾ ਕਰ ਰਿਹਾ ਹੈ ਤੇ ਕਰੀਬ 15 ਦਿਨ ਤੋਂ ਕੋਰੋਨਾ ਬਿਮਾਰੀ ਕਾਰਨ ਘਰ ਰਹਿ ਰਿਹਾ ਸੀ। ਮਿਤੀ 20 ਜਨਵਰੀ 2022 ਨੂੰ ਮੈਥਨ ਕੁਮਾਰ ਆਪਣੇ ਘਰ ਤੋਂ ਫੀਸ ਭਰਨ ਲਈ ਮੋਗਾ ਆਈਟੀਆਈ ਵਿਖੇ ਗਿਆ ਸੀ ਤੇ ਜਾਣ ਸਮੇਂ ਇਹ ਦੱਸ ਕੇ ਗਿਆ ਸੀ ਕਿ ਉਹ ਆਪਣੇ ਦੋਸਤ ਮਨਮੋਹਨ ਸਿੰਘ ਪੁੱਤਰ ਗੁਰਲੱਖਮੀਪਾਲ ਸਿੰਘ ਵਾਸੀ ਪਿੰਡ ਲੱਲੇ ਨੂੰ ਨਾਲ ਲੈ ਕੇ ਪਿੰਡ ਲੋਹਾਰਾ ਜ਼ਿਲ੍ਹਾ ਮੋਗਾ ਪੀਰ ਬਾਬਾ ਦਾਮੂ ਸ਼ਾਹ ਦੀ ਦਰਗਾਹ ਤੇ ਮੱਥਾ ਟੇਕ ਕੇ ਫੀਸ ਜਮ੍ਹਾ ਕਰਵਾ ਕੇ ਵਾਪਸ ਆ ਜਾਵੇਗਾ। ਕਰੀਬ 2 ਵਜੇ ਦੁਪਹਿਰ ਮੈਥਨ ਕੁਮਾਰ ਦੇ ਫੋਨ ’ਤੇ ਉਨ੍ਹਾਂ ਨੇ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆ ਰਿਹਾ ਸੀ। ਰੇਖਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਉਸ ਦੇ ਦੋਸਤ ਮਨਮੋਹਨ ਸਿੰਘ ਕੋਲੋਂ ਮੈਥਨ ਕੁਮਾਰ ਬਾਰੇ ਪੁੱਛਿਆ ਤਾਂ ਉਸ ਨੇ ਦੰਸਿਆ ਕਿ ਉਸ ਨੇ ਫੀਸ ਜਮ੍ਹਾ ਕਰਵਾ ਕੇ ਮੋਗਾ ਤੋਂ ਪੰਜਾਬ ਰੋਡਵੇਜ਼ ਦੀ ਬੱਸ ’ਤੇ ਸਵਾਰ ਹੋ ਕੇ ਤਲਵੰਡੀ ਭਾਈ ਬੱਸ ਅੱਡੇ ਉਤਰ ਕੇ ਆਪਣੇ ਪਿੰਡ ਚਲਾ ਗਿਆ ਸੀ। ਮੈਥਨ ਕੁਮਾਰ ਆਪਣੇ ਪਿੰਡ ਜਾਣ ਲਈ ਬੱਸ ਵਿਚ ਬੈਠਾ ਰਿਹਾ ਜੋ ਆਪਣੇ ਘਰ ਨਹੀਂ ਪਹੁੰਚਿਆ। ਰੇਖਾ ਰਾਣੀ ਨੇ ਦੱਸਿਆ ਕਿ ਕੁਝ ਦਿਨ ਪਹਿਲਾ ਮੈਥਨ ਕੁਮਾਰ ਨੇ ਦੱਸਿਆ ਕਿ ਉਸ ਨੂੰ ਵਟਸਐਪ ਦੀ ਫੈਕ ਆਈਡੀ ਤੋਂ ਗੁੰਮਰਾਹ ਕਰ ਰਿਹਾ ਹੈ, ਜਿਸ ਤੇ ਉਸ ਨੂੰ ਸ਼ੱਕ ਹੈ ਕਿ ਉਸ ਦੇ ਲੜਕੇ ਨੂੰ ਗਲਤ ਆਦਮੀਆਂ ਵੱਲੋਂ ਅਗਵਾ ਕਰਕੇ ਕਿਸੇ ਅਣਦੱਸੀ ਜਗ੍ਹਾ ’ਤੇ ਬੰਦ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਯਾਦਵਿੰਦਰ ਸਿੰਘ ਉਪ ਕਪਤਾਨ ਪੁਲਿਸ ਦਿਹਾਤੀ ਫਿਰੋਜ਼ਪੁਰ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 

ਰੇਤਾ ਦੀਆਂ ਤਿੰਨ ਟਰੈਕਟਰ ਟਰਾਲੀਆਂ ਬਰਾਮਦ, ਤਿੰਨ ਖਿਲਾਫ ਮਾਮਲਾ ਦਰਜ

ਜ਼ੀਰਾ (ਫਿਰੋਜ਼ਪੁਰ): ਥਾਣਾ ਸਦਰ ਜ਼ੀਰਾ ਅਤੇ ਥਾਣਾ ਮੱਖੂ ਦੀ ਪੁਲਿਸ ਨੇ ਗਸ਼ਤ ਅਤੇ ਨਾਕਾਬੰਦੀ ਦੌਰਾਨ ਰੇਤਾ ਦੀਆਂ ਭਰੀਆਂ ਤਿੰਨ ਟਰੈਕਟਰ ਟਰਾਲੀਆਂ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ 379 ਆਈਪੀਸੀ 21 (3) ਮਾਈਨਿੰਗ ਐਂਡ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਨੌ ਬੰਬ ਬੰਡਾਲਾ ਵਿਖੇ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਸ਼ਾਹ ਵਾਲਾ ਵੱਲੋਂ ਇਕ ਟਰੈਕਟਰ ਸੋਨਾਲਿਕਾ ਰੰਗ ਨੀਲਾ ਬਿਨ੍ਹਾ ਨੰਬਰੀ ਸਮੇਤ ਟਰਾਲੀ ਰੇਤਾ ਨਾਲ ਭਰੀ ਹੋਈ ਜ਼ੀਰਾ ਵੱਲ ਆ ਰਹੀ ਹੈ। ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਤਾਂ ਇਕ ਟਰੈਕਟਰ ਸੋਨਾਲਿਕਾ ਸਮੇਤ ਟਰਾਲੀ ਆਉਂਦਾ ਵਿਖਾਈ ਦਿੱਤਾ, ਜੋ ਟਰੈਕਟਰ ਚਾਲਕ ਪੁਲਿਸ ਪਾਰਟੀ ਨੂੰ ਵੇਖ ਕੇ ਟਰੈਕਟਰ ਟਰਾਲੀ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਜੋ ਇਸ ਅਣਪਛਾਤੇ ਵਿਅਕਤੀ ਵੱਲੋਂ ਰੇਤਾ ਦੀ ਗੈਰ ਕਾਨੂੰਨੀ ਨਿਕਾਸੀ ਚੋਰੀ ਛੁਪੇ ਕਰਨ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਏਐੱਸਆਈ ਅਵਨੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਬੂਲੇ ਵਾਲਾ ਤੋਂ ਸ਼ਾਹ ਵਾਲਾ ਨੂੰ ਜਾ ਰਹੀ ਸੀ ਤਾਂ ਇਕ ਟਰੈਕਟਰ ਸੋਨਾਲਿਕਾ ਡੀਆਈ 750 ਸਮੇਤ ਟਰਾਲੀ ਰੇਤਾ ਨਾਲ ਭਰੀ ਆਉਂਦਾ ਵਿਖਾਈ ਦਿੱਤਾ ਜੋ ਟਰੈਕਟਰ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਟਰੈਕਟਰ ਟਰਾਲੀ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਉਧਰ ਥਾਣਾ ਮੱਖੂ ਦੇ ਏਐੱਸਆਈ ਗੁਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਪਿੰਡ ਲਾਲੂ ਵਾਲਾ ਵਿਖੇ ਮੌਜ਼ੂਦ ਸੀ ਤਾਂ ਇਕ ਟਰੈਕਟਰ ਮਹਿੰਦਰਾ ਅਰਜੁਨ ਨੰਬਰ ਪੀਬੀ 05 ਏਐੱਨ 6584 ਸਮੇਤ ਟਰੈਕਟਰ ਟਰਾਲੀ ਰੇਤਾ ਨਾਲ ਭਰੀ ਆਉਂਦਾ ਵਿਖਾਈ ਦਿੱਤਾ। ਪੁਲਿਸ ਪਾਰਟੀ ਵੱਲੋਂ ਟਰੈਕਟਰ ਡਰਾਈਵਰ ਨੂੰ ਰੋਕਣ ’ਤੇ ਡਰਾਈਵਰ ਟਰੈਕਟਰ ਟਰਾਲੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਤੇ ਟਰਾਲੀ ਚੈੱਕ ਕਰਨ ਤੇ ਨਾਜਾਇਜ਼ ਰੇਤਾ ਬਰਾਮਦ ਹੋਈ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਪਾਰਟੀ ਜੋ ਟਰੈਕਟਰ ਡਰਾਈਵਰ ਨੂੰ ਜਾਤੀ ਤੌਰ ’ਤੇ ਜਾਣਦੇ ਹਨ ਜਿਸ ਤੇ ਦੋਸ਼ੀ ਜੋਰਾਵਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਅਮੀਰਸ਼ਾਹ ਵਾਲਾ ਵੱਲੋਂ ਰੇਤਾ ਦੀ ਗੈਰ ਕਾਨੂੰਨੀ ਨਿਕਾਸੀ ਚੋਰੀ ਛੁਪੇ ਕਰਨ ਤੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

 

20 ਗ੍ਰਾਮ ਹੈਰੋਇਨ ਸਮੇਤ ਦੋ ਗਿ੍ਰਫਤਾਰ

ਫਿਰੋਜ਼ਪੁਰ: ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਨਾਕਾਬੰਦੀ ਦੌਰਾਨ ਦੋ ਵਿਅਕਤੀਆਂ ਨੂੰ 20 ਗ੍ਰਾਮ ਹੈਰੋਇਨ ਤੇ ਇਕ ਮੋਟਰਸਾਈਕਲ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਥਾਣਾ ਲੱਖੋਕੇ ਬਹਿਰਾਮ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਜੱਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਗੁਰਦੁਆਰਾ ਪ੍ਰਗਟ ਸਾਹਿਬ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਮਨਪ੍ਰੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਮਿਸਤਰੀਆਂ ਵਾਲਾ ਮੁਹੱਲਾ ਗੁਰੂਹਰਸਹਾਏ ਅਤੇ ਰਾਜਦੀਪ ਸਿੰਘ ਪੁੱਤਰ ਦੇਸ ਰਾਜ ਵਾਸੀ ਬਿੰਦਰਿਆਂ ਵਾਲੀ ਗਲੀ ਰੇਲਵੇ ਬਸਤੀ ਗੁਰੂਹਰਸਹਾਏ ਹੈਰੋਇਨ ਵੇਚਣ ਦੇ ਆਦੀ ਹਨ, ਜੋ ਅੱਜ ਵੀ ਦੋਵੇਂ ਜਣੇ ਮੋਟਰਸਾਈਕਲ ਪਲਟੀਨਾ ਰੰਗ ਕਾਲਾ ਬਿਨ੍ਹਾ ਨੰਬਰੀ ’ਤੇ ਸਵਾਰ ਹੋ ਕੇ ਗੁਰੂਹਰਸਹਾਏ ਤੋਂ ਗੁੱਦੜਢੰਡੀ ਵਾਲੀ ਰੋਡ ਵੱਲ ਨੂੰ ਆ ਰਹੇ ਹਨ, ਜੇਕਰ ਗੁੱਦੜਢੰਡੀ ਮੋੜ ’ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦੇ ਹਨ। ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕਰਕੇ ਦੋਸ਼ੀਅਨ ਨੂੰ ਸਮੇਤ ਉਕਤ ਮੋਟਰਸਾਈਕਲ ਦੇ ਕਾਬੂ ਕੀਤਾ ਗਿਆ ਤੇ ਇਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 

700 ਨਸ਼ੀਲੀਆਂ ਗੋਲੀਆਂ ਸਮੇਤ ਇਕ ਗਿ੍ਰਫਤਾਰ

ਫਿਰੋਜ਼ਪੁਰ: ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ ਇਕ ਵਿਅਕਤੀ ਨੂੰ 700 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਰਫਤਾਰ ਕਰਕੇ ਉਸ ਖਿਲਾਫ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਦੇ ਏਐੱਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਸਟੇਟ ਬੈਂਕ ਚੋਂਕ ਕੈਂਟ ਫਿਰੋਜ਼ਪੁਰ ਪਾਸ ਮੌਜ਼ੂਦ ਸੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀ ਸਾਹਲ ਪੁੱਤਰ ਰੂਪ ਲਾਲ ਵਾਸੀ ਗਲੀ ਨੰਬਰ 21 ਨੇੜੇ ਲੋਕੋ ਸ਼ੈੱਡ ਬਸਤੀ ਟੈਂਕਾਂਵਾਲੀ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ ਤੇ ਅੱਜ ਵੀ ਚਰਚ ਰੋਡ ਗਰਾਮਰ ਸਕੂਲ ਕੈਂਟ ਫਿਰੋਜ਼ਪੁਰ ਵਿਖੇ ਨਸ਼ੀਲੀਆਂ ਗੋਲੀਆਂ ਲੈ ਕੇ ਗ੍ਰਾਹਕਾਂ ਨੂੰ ਵੇਚਣ ਲਈ ਖੜਾ ਹੈ। ਪੁਲਿਸ ਪਾਰਟੀ ਵੱਲੋਂ ਦੋਸ਼ੀ ’ਤੇ ਛਾਪੇਮਾਰੀ ਕਰਕੇ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਇਸ ਕੋਲੋਂ 700 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

 

100 ਬੋਤਲਾਂ ਨਾਜਾਇਜ਼ ਸ਼ਰਾਬ ਤੇ ਇਕ ਕਾਰ ਜਿੰਨ ਬਰਾਮਦ, ਤਿੰਨ ਖਿਲਾਫ ਮਾਮਲਾ ਦਰਜ

ਫਿਰੋਜ਼ਪੁਰ: ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਅਤੇ ਛਾਪੇਮਾਰੀ ਦੌਰਾਨ 100 ਬੋਤਲਾਂ ਨਾਜਾਇਜ਼ ਸ਼ਰਾਬ ਅਤੇ ਇਕ ਕਾਰ ਜਿੰਨ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਏਐੱਸਆਈ ਸ਼ਰਮਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਮੱਖੂ ਗੇਟ ਆਰਐੱਸਡੀ ਕਾਲਜ ਪਾਸ ਪੁੱਜੇ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਗਗਨ ਉਰਫ ਗਗਨੀ ਪੁੱਤਰ ਅਸ਼ੋਕ ਕੁਮਾਰ, ਗੁਰਚਰਨ ਉਰਫ ਗੁਸ਼ੀ ਪੁੱਤਰ ਬਿੰਦਰ ਅਤੇ ਰਾਹੁਲ ਪੁੱਤਰ ਬਲਵੀਰ ਵਾਸੀਅਨ ਸੋਕੜ ਨਹਿਰ ਗੋਲਬਾਗ ਸਿਟੀ ਫਿਰੋਜ਼ਪੁਰ ਜੋ ਦਰਿਆ ਸਤਲੁੱਜ ਤੋਂ ਨਾਜਾਇਜ਼ ਸ਼ਰਾਬ ਲਿਆ ਕੇ ਅੱਗੇ ਵੇਚਣ ਦੇ ਆਦੀ ਹਨ, ਜੋ ਅੱਜ ਵੀ ਤਿੰਨੇ ਜਣੇ ਕਾਰ ਜਿੰਨ ਨੰਬਰ ਡੀਐੱਲ 8 ਸੀਜੇ 2337 ’ਤੇ ਨਾਜਾਇਜ਼ ਸ਼ਰਾਬ ਰੱਖ ਕੇ ਸੋਕੜ ਨਹਿਰ ਪਾਸ ਖੜੇ ਹੋਏ ਹਨ। ਪੁਲਿਸ ਪਾਰਟੀ ਵੱਲੋਂ ਦੋਸ਼ੀਅਨ ’ਤੇ ਛਾਪੇਮਾਰੀ ਕੀਤੀ ਗਈ ਤਾਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਤੇ ਮੌਕੇ ’ਤੇ 100 ਬੋਤਲਾਂ ਨਾਜਾਇਜ਼ ਸ਼ਰਾਬ ਤੇ ਜਿੰਨ ਕਾਰ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.