ਤਾਜਾ ਖਬਰਾਂ
ਵਿਸ਼ਵਜੀਤ ਸਿੰਘ ਥਿੰਦ
ਫਿਰੋਜ਼ਪੁਰ 21 ਜਨਵਰੀ , ਨੌਜਵਾਨ ਆਗੂ ਗੁਰਪ੍ਰਵੇਸ਼ ਸਿੰਘ ਸ਼ੈਲੇ ਸੰਧੂ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿੱਚ ਕੁੱਦਣ ਦਾ ਮਨ ਬਣਾ ਲਿਆ ਲੱਗਦਾ ਹੈ ।
ਭਾਰਤੀ ਜਨਤਾ ਪਾਰਟੀ ਵਿੱਚ ਪਿਛਲੇ ਲੰਬੇ ਅਰਸੇ ਤੋਂ ਸਰਗਰਮ ਪਿੰਡ ਝੋਕ ਟਹਿਲ ਸਿੰਘ ਵਾਲਾ ਦੇ ਸਰਦਾਰ ਪਰਿਵਾਰ ਦਾ ਬੇਟਾ ਗੁਰਪ੍ਰਵੇਜ਼ ਸ਼ੈਲੇ ਸੰਧੂ ਵੱਲੋਂ ਪੰਜਾਬ ਵਿਧਾਨ ਸਭਾ ਦੀ ਚੋਣ ਲੜਨਾ ਚਾਹੁੰਦਾ ਹੈ ।
ਫਿਰੋਜ਼ਪੁਰ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਭਾਜਪਾ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਸਵਾਲ ਇਹ ਹੈ ਕਿ ਕੀ ਗੁਰਪ੍ਰਵੇਸ਼ ਸਿੰਘ ਸ਼ੈਲੇ ਸੰਧੂ ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਤੋਂ ਚੋਣ ਲੜਨਗੇ ਜਾਂ ਫਿਰ ਉਹ ਪੰਜਾਬ ਦੇ ਕਿਸੇ ਹੋਰ ਹਲਕੇ ਨੂੰ ਆਪਣੀ ਕਰਮ ਭੂਮੀ ਬਣਾਉਣ ਜਾ ਰਹੇ ਹਨ ।
ਗੁਰਪ੍ਰਵੇਸ਼ ਸ਼ੈਲੇ ਸੰਧੂ 21ਜਨਵਰੀ 2022 ਨੂੰ ਇਤਿਹਾਸਕ ਸਥਾਨ ਬਾਬਾ ਕਾਲਾ ਮਹਿਰ ਸੰਧੂ ਵਿਖੇ ਨਤਮਸਤਕ ਹੋਏ ।
ਬੀੜ ਸਿੱਖਾਂਵਾਲਾ ਵਿਖੇ ਸਥਿਤ ਸੰਧੂ ਗੋਤ ਦੇ ਬਾਬੇ ਦੇ ਸਥਾਨ ਤੇ ਹਾਜ਼ਰੀ ਲਵਾਉਣ ਮੌਕੇ ਗੁਰਪ੍ਰਵੇਜ਼ ਸਿੰਘ ਸ਼ੈਲੇ ਸੰਧੂ ਨੇ ਕਿਹਾ ਕਿ ਉਹ ਆਪਣੇ ਵੱਡੇ ਬਾਬਿਆਂ ਦੇ ਸਥਾਨ ਤੇ ਤੋਂ ਸ਼ਕਤੀ ਲੈਣ ਆਏ ਹਨ ਕਿ ਉਹਨਾਂ ਨੂੰ ਮੈਦਾਨ ਵਿੱਚ ਕੁੱਦਣ ਦਾ ਮੌਕਾ ਮਿਲੇ ।
ਇਸ ਮੌਕੇ ਇਸ ਅਸਥਾਨ ਤੇ ਘੋੜ ਸਵਾਰ ਮੈਦਾਨੇ ਜੰਗ ਵਿੱਚ ਜਾ ਰਹੇ ਇਕ ਸਿੱਖ ਸੂਰਮੇ ਦੇ ਸਟੈਚੂ ਵੱਲ ਕੈਮਰਾ ਘੁੰਮਾ ਕੇ ਗੁਰਪ੍ਰਵੇਜ਼ ਸਿੰਘ ਸ਼ੈਲੇ ਸੰਧੂ ਨੇ ਕਿਹਾ ਕਿ ਜਦੋਂ ਸੰਧੂ ਮੈਦਾਨ ਵਿੱਚ ਉੱਤਰਦੇ ਹਨ ਤਾਂ ਕੁੱਝ ਇਹੋ ਜਿਹਾ ਦ੍ਰਿਸ਼ ਹੁੰਦਾ ਹੈ ।
ਦੱਸਣਯੋਗ ਹੈ ਗੁਰਪ੍ਰਵੇਸ਼ ਸਿੰਘ ਸ਼ੈਲੇ ਸੰਧੂ ਮਰਹੂਮ ਭਾਜਪਾ ਆਗੂ ਕਮਲ ਸ਼ਰਮਾ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇਕ ਹਨ ।
ਭਾਜਪਾ ਦੀ ਕੇਂਦਰੀ ਕਮਾਨ ਵਿਚ ਵੀ ਉਨ੍ਹਾਂ ਵੱਡੇ ਆਗੂਆਂ ਨਾਲ ਕੰਮ ਕਰਦੇ ਆ ਰਹੇ ਹਨ ।
ਉਹਨਾਂ ਕੇਂਦਰੀ ਵਾਈਸ ਪ੍ਰੈਜ਼ੀਡੈਂਟ ਭਾਜਪਾ ਯੁਵਾ ਮੋਰਚਾ ਅਤੇ ਹੋਰ ਅਹੁਦਿਆਂ ਉਪਰ ਵੀ ਕੰਮ ਕੀਤਾ ਹੈ ।
Get all latest content delivered to your email a few times a month.