ਤਾਜਾ ਖਬਰਾਂ
Bolda Punjab
ਗੁਰੂ ਹਰਸਹਾਏ / ਫਿਰੋਜਪੁਰ 25 ਸਤੰਬਰ , ਬੋਨਮੈਰੋ ਸਟੈੱਮ ਸੈੱਲ ਦੀ ਜਾਂਚ ਲਈ ਅੱਜ ਇਕ ਫਰੀ ਚੈੱਕਅੱਪ ਕੈਂਪ ਡੇਰਾ ਭਜਨਗੜ੍ਹ ਸਾਹਿਬ ਗੋਲੂਕਾ ਮੋੜ ਵਿਖੇ ਲਗਾਇਆ ਗਿਆ ।
ਅੰਤਰਰਾਸ਼ਟਰੀ ਪੱਧਰ ਤੇ ਖ਼ੂਨ ਦੇ ਰੋਗੀਆਂ ਨਾਲ ਸੰਬੰਧਤ ਡੋਨੇਸ਼ਨ ਬਾਣ ਦਾ ਕੰਮ ਕਰ ਰਹੀ ਸੰਸਥਾ ਦਾਤਰੀ datri ਦੀ ਟੀਮ ਵੱਲੋਂ ਸੈਂਪਲ ਇਕੱਤਰ ਕੀਤੇ ਗਏ ।
18 ਸਾਲ ਤੋਂ ਉਪਰ ਵਰਗ ਦੇ 1192 ਲੋਕਾਂ ਨੇ ਆਪਣੇ ਸੈਂਪਲ ਜਾਂਚ ਲਈ ਪੇਸ਼ ਕੀਤੇ ।
ਇਸ ਜਗ੍ਹਾ ਦਾਨ ਕਰਨ ਵਾਲਿਆਂ ਦਾ ਉਤਸ਼ਾਹ ਏਨਾ ਸੀ ਕਿ ਟੀਮ ਕੋਲ ਮੌਜੂਦਾ ਕਿੱਟਾਂ ਪੂਰੀਆਂ ਹੋਣ ਬਾਅਦ ਬਾਕੀ ਦਾਨੀਆਂ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਲੱਗਣ ਵਾਲੇ ਕੈਂਪ ਦੌਰਾਨ ਤੁਹਾਡੇ ਸੈਂਪਲ ਲੈ ਜਾਣਗੇ ।
ਦੱਸਣਯੋਗ ਹੈ ਕਿ ਥੋਕ ਦਾ ਨਮੂਨਾ ਲੈ ਕੇ ਇਹ ਸੈਂਪਲ ਜਾਂਚ ਲਈ ਵਿਦੇਸ਼ਾਂ ਵਿੱਚ ਸਥਿਤ ਲੋਟਣੀਆਂ ਵੱਲ ਭੇਜੇ ਜਾਂਦੇ ਹਨ ।
ਕਿਸੇ ਵੀ ਮਨੁੱਖ ਦੇ ਖ਼ੂਨ ਅਤੇ ਸਰੀਰ ਦਾ ਸਟੈੱਮ ਸੈੱਲਾਂ ਦਾ ਨਮੂਨਾ ਕਿਸੇ ਰੋਗੀ ਨਾਲ ਮੇਲ ਖਾਣ ਤੋਂ ਬਾਅਦ ਉਸ ਨੂੰ ਦਾਨ ਵਿੱਚ ਬੋਨ ਮੈਰੋ ਨਾਲ ਰੋਗੀ ਤੰਦਰੁਸਤ ਹੋ ਜਾਂਦਾ ਹੈ ।
ਆਖਿਰ ਕੀ ਹੈ ਇਹ ਕੰਮ ਕਰ ਰਹੀ ਸੰਸਥਾ ਦਾਤਰੀ :--
DATRI ਬਲੱਡ ਸਟੈਮ ਸੈੱਲ ਡੋਨਰਜ਼ ਰਜਿਸਟਰੀ, ਇੱਕ ਗੈਰ-ਲਾਭਕਾਰੀ ਸੰਸਥਾ, ਜਿਸ ਨੇ ਅੱਜ ਤੱਕ 1021 ਬਲੱਡ ਸਟੈਮ ਸੈੱਲ ਦਾਨ ਦੀ ਸਹੂਲਤ ਦਿੱਤੀ ਹੈ। ਇਹ ਕਾਰਜ ਸਾਲ 2009 ਵਿੱਚ ਲਿਊਕੇਮੀਆ, ਥੈਲੇਸੀਮੀਆ ਜਾਂ ਖੂਨ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਗੈਰ-ਸੰਬੰਧਿਤ ਮੇਲ ਖਾਂਦੇ ਦਾਨੀਆਂ ਨੂੰ ਲੱਭਣ ਲਈ ਸ਼ੁਰੂ ਕੀਤੀ ਗਈ ਸੀ ਜਿਨ੍ਹਾਂ ਦੀ ਜ਼ਿੰਦਗੀ ਜਿਉਂਦੇ ਰਹਿਣ ਲਈ ਇੱਕ ਗੈਰ-ਸੰਬੰਧਿਤ ਦਾਨੀ 'ਤੇ ਨਿਰਭਰ ਕਰਦੀ ਹੈ। DATRI, ਭਾਰਤ ਦੀ ਸਭ ਤੋਂ ਵੱਡੀ ਬਲੱਡ ਸਟੈਮ ਸੈੱਲ ਡੋਨਰਜ਼ ਰਜਿਸਟਰੀ, ਕੋਲ 4,91,399 ਤੋਂ ਵੱਧ ਦਾਨੀਆਂ ਰਜਿਸਟਰਡ ਹਨ। DATRI ਸੰਭਾਵੀ ਬਲੱਡ ਸਟੈਮ ਸੈੱਲ ਦਾਨੀਆਂ ਦਾ ਇੱਕ ਵਿਸ਼ਾਲ ਅਤੇ ਵਿਭਿੰਨ ਡੇਟਾਬੇਸ ਬਣਾਉਣ ਲਈ ਕੰਮ ਕਰ ਰਿਹਾ ਹੈ ਜਿਸਨੂੰ ਦੁਨੀਆ ਵਿੱਚ ਕਿਤੇ ਵੀ ਰਹਿਣ ਵਾਲੇ ਕਿਸੇ ਵੀ ਮਰੀਜ਼ ਦੁਆਰਾ ਖੂਨ ਦੇ ਸਟੈਮ ਸੈੱਲ ਦਾਨ ਦੀ ਲੋੜ ਵਿੱਚ ਪਹੁੰਚ ਕੀਤੀ ਜਾ ਸਕਦੀ ਹੈ। 18 ਸਾਲ ਤੋਂ 50 ਸਾਲ ਦੀ ਉਮਰ ਦੇ ਵਿਚਕਾਰ ਕੋਈ ਵੀ ਸਿਹਤਮੰਦ ਵਿਅਕਤੀ DATRI ਨਾਲ ਖੂਨ ਦੇ ਸਟੈਮ ਸੈੱਲ ਡੋਨਰ ਵਜੋਂ ਰਜਿਸਟਰ ਹੋ ਸਕਦਾ ਹੈ ਅਤੇ ਸੰਭਾਵੀ ਤੌਰ 'ਤੇ ਜੀਵਨ ਬਚਾਉਣ ਵਾਲਾ ਬਣ ਸਕਦਾ ਹੈ ਜਦੋਂ ਉਹ ਘਾਤਕ ਖੂਨ ਦੇ ਵਿਗਾੜ ਵਾਲੇ ਮਰੀਜ਼ ਲਈ ਮੇਲ ਖਾਂਦੇ ਹਨ ।
ਸੰਤ ਬਾਬਾ ਬਚਨ ਸਿੰਘ ਜੀ ਦੇ ਪਵਿੱਤਰ ਸਥਾਨ ਡੇਰਾ ਭਜਨਗੜ੍ਹ ਸਾਹਿਬ ਵਿਖੇ ਲਗਾਏ ਗਏ ਇਸ ਕੈਂਪ ਵਿੱਚ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਵਡਮੁੱਲਾ ਯੋਗਦਾਨ ਪਾਇਆ ।
Get all latest content delivered to your email a few times a month.