ਤਾਜਾ ਖਬਰਾਂ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 24 ਸਤੰਬਰ , ਪੰਜਾਬ ਅੰਦਰ ਲੰਮੇ ਸਮੇਂ ਤੋਂ ਮੱਕਾ ਮਦੀਨਾ ਵਿਖੇ ਹੱਜ ਤੇ ਉਮਰਾ ਤੇ ਜ਼ਿਆਰਤਾਂ ਸਬੰਧੀ ਸੇਵਾਵਾਂ ਦੇਣ ਵਾਲੇ "ਅਲ ਫਰਹਾਨ ਟੂਰ ਐਂਡ ਟਰੈਵਲਰਜ਼ " ਮਾਲੇਰਕੋਟਲਾ ਵੱਲੋਂ ਹਾਜੀਆ ਲਈ ਉਮਰਾਂ ਟ੍ਰੇਨਿੰਗ ਕੈਂਪ 25 ਸਤੰਬਰ 2022 ਦਿਨ ਐਤਵਾਰ ਨੂੰ ਮਾਲੇਰਕੋਟਲਾ ਦੀ ਹੱਜ ਮੰਜ਼ਿਲ ਸਾਹਮਣੇ ਬੜੀ ਈਦਗਾਹ ਵਿਖੇ ਸਵੇਰੇ 9 ਵਜੇ ਤੋਂ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਲੇਰਕੋਟਲਾ ਦੇ ਵਿਧਾਇਕ ਡਾ ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਦੇ ਤੌਰ ਤੇ ਤਸ਼ਰੀਫ਼ ਲੈ ਕੇ ਆਉਣਗੇ ।
ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਆਲ ਫਰਹਾਨ ਗਰੁੱਪ ਦੇ ਐਮ.ਡੀ ਅਬਦੁਰ ਰਸ਼ੀਦ ਨੇ ਦੱਸਿਆ ਕਿ 1 ਅਕਤੂਬਰ ਤੋਂ ਉਮਰਾਂ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਹਾਜੀ ਸਾਹਿਬਾਨ ਨੂੰ ਇਸ ਕੈਂਪ ਵਿਚ ਵਿਸ਼ੇਸ਼ ਤੌਰ ਤੇ ਟ੍ਰੇਨਿੰਗ ਦਿੱਤੀ ਜਾਵੇਗੀ ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਹੱਜ ਵ ਉਮਰ ਸੰਬੰਧੀ ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਲਈ ਮੁਫ਼ਤੀ ਮੁਹੰਮਦ ਯੂਨਸ ਇਮਾਮ ਅਤੇ ਖਤੀਬ ਜੁਮਾ ਮਸਜਿਦ ਬਿੰਜੋਕੀ ਖੁਰਦ ਵਿਸ਼ੇਸ਼ ਤੌਰ ਤੇ ਤਸ਼ਰੀਫ਼ ਲਿਆਉਣਗੇ, ਉਨ੍ਹਾਂ ਦੱਸਿਆ ਕਿ ਕੈਂਪ ਵਿਚ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਦੇ ਪ੍ਰਧਾਨ ਅਸ਼ਰਫ ਅਬਦੁੱਲਾ ,ਮਾਸਟਰ ਅਬਦੁਲ ਅਜੀਜ਼ ਭੁਮਸੀ ,ਹਾਫਿਜ਼ ਸਗੀਰ ਅਹਿਮਦ ਲਾਲੀ ਜਮਾਲਪੁਰਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹਿਣਗੇ । ਉਨ੍ਹਾਂ ਇਸ ਟ੍ਰੇਨਿੰਗ ਕੈਂਪ ਬਾਰੇ ਕਿਹਾ ਕਿ ਇਸ ਗਰੁੱਪ ਵਿੱਚ ਜਾਣ ਵਾਲੇ ਹਾਜੀ ਹਜਰਾਤ ਲੱਗ ਰਹੇ ਇਸ ਕੈਂਪ ਵਿੱਚ ਸਮੇ ਸਿਰ ਪਹੁੰਚਕੇ ਕੈਂਪ ਦਾ ਫ਼ਾਇਦਾ ਉਠਾਉਣ ਤਾਂ ਜੋ ਉਨ੍ਹਾਂ ਨੂੰ ਸਾਊਦੀ ਅਰਬ ਵਿਖੇ ਉਮਰਾਂ ਦੀ ਪਵਿੱਤਰ ਯਾਤਰਾ ਦੇ ਮੌਕੇ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ।
Get all latest content delivered to your email a few times a month.