IMG-LOGO
ਹੋਮ ਪੰਜਾਬ : ਡਾ.ਮੁਹੰਮਦ ਸ਼ਮਸ਼ਾਦ ਦੇ ਮਾਲੇਰਕੋਟਲਾ ਵਿਖੇ "ਅਲ ਦੁਆ ਹਸਪਤਾਲ" ਦਾ ਉਨ੍ਹਾਂ...

ਡਾ.ਮੁਹੰਮਦ ਸ਼ਮਸ਼ਾਦ ਦੇ ਮਾਲੇਰਕੋਟਲਾ ਵਿਖੇ "ਅਲ ਦੁਆ ਹਸਪਤਾਲ" ਦਾ ਉਨ੍ਹਾਂ ਦੇ ਅੱਬਾ ਅੰਮੀ ਨੇ ਰੀਬਨ ਕੱਟ ਕੇ ਕੀਤਾ ਉਦਘਾਟਨ

Admin user - Sep 24, 2022 04:40 AM
IMG

  ਮੁਹੰਮਦ ਇਸਮਾਇਲ ਏਸ਼ੀਆ

  ਮਾਲੇਰਕੋਟਲਾ 24 ਸਤੰਬਰ  , ਮਾਲੇਰਕੋਟਲਾ ਦੇ ਹਜ਼ਰਤ ਹਲੀਮਾ ਹਸਪਤਾਲ ਵਿਖੇ ਮਾਣਮੱਤੀਆਂ ਸੇਵਾਵਾਂ ਨਿਭਾਕੇ ਥੋੜ੍ਹੇ ਸਮੇਂ ਵਿੱਚ ਹੀ ਨਾਮਣਾ ਖੱਟਣ  ਵਾਲੇ ਡਾ ਮੁਹੰਮਦ ਸ਼ਮਸ਼ਾਦ (ਐੱਮ.ਬੀ.ਬੀ.ਐੱਸ ) ਐੱਮ.ਡੀ ਵੱਲੋਂ ਖੋਲ੍ਹੇ ਗਏ ਆਪਣੀ ਨਿਜੀ ਅਲ-ਦੁਆ ਹਸਪਤਾਲ ਦਾ ਉਦਘਾਟਨ ਹਜ਼ਰਤ ਹਲੀਮਾ ਹਸਪਤਾਲ ਦੇ ਬਿਲਕੁਲ ਸਾਹਮਣੇ  ਉਨ੍ਹਾਂ ਦੇ ਅੱਬਾ (ਪਿਤਾ ਜੀ ) ਡਾ. ਮੁਸ਼ਤਾਕ ਅਹਿਮਦ ਅਤੇ ਅੰਮੀ ਬਲਕੀਸ਼ ਬੇਗਮ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ।  ਇਸ ਮੌਕੇ ਤੇ ਡਾ. ਮੁਸ਼ਤਾਕ  ਅਹਿਮਦ  ਨੇ ਕਿਹਾ ਕਿ ਇਕ ਆਮ ਪਰਿਵਾਰ ਵਿੱਚ ਪੈਦਾ ਹੋਏ ਮੇਰੇ ਇਸ ਪੁੱਤਰ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਮਾਣ ਮੱਤੀਆਂ ਸੇਵਾਵਾਂ ਦੇ ਕੇ ਜੋ ਨਾਮ ਕਮਾਇਆ ਹੈ ਇਸ ਤੋਂ ਬੜੀ ਖ਼ੁਸ਼ੀ ਕਿਸੇ ਮਾ- ਬਾਪ ਨੂੰ ਹੋਰ ਕੀ ਹੋ ਸਕਦੀ ਹੈ ।       

    ਇਸ ਮੌਕੇ ਡਾ ਮੁਹੰਮਦ ਸ਼ਮਸ਼ਾਦ ਨੇ ਕਿਹਾ ਕਿ ਉਨ੍ਹਾਂ ੯ੋਫ ਦਿਲੀ ਇੱਛਾ ਸੀ ਕਿ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਨ੍ਹਾਂ ਨੇ  ਡਾਕਟਰੀ ਦੀ ਸਿੱਖਿਆ ਲਈ ਹੈ ਉਹ ਹੀ ਉਨ੍ਹਾਂ ਦੇ ਹਸਪਤਾਲ ਦਾ ਉਦਘਾਟਨ ਕਰਨ । ਉਨ੍ਹਾਂ  ਕਿਹਾ ਕਿ ਉਨ੍ਹਾਂ ਵੱਲੋਂ  ਖੋਲ੍ਹਿਆ ਗਿਆ ਅਲ ਦੁਆ ਹਸਪਤਾਲ  ਲੋਕਾਂ ਨੂੰ ਬਹੁਤ ਘੱਟ ਫੀਸ ਤੇ  ਸੇਵਾਵਾਂ ਦੇ ਕੇ  ਰੱਬ ਦੀ ਕ੍ਰਿਪਾ ਨਾਲ ਸਿਹਤਯਾਬ ਕਰ ਕੇ ਮੁੱਖ ਮਕਸਦ ਦੁਆਵਾਂ ਲੈਣਾ ਰਹੇਗਾ । ਇਸ ਲਈ ਉਨ੍ਹਾਂ ਨੇ ਹਰ ਹਫਤੇ ਐਤਵਾਰ ਨੂੰ ਓ ਪੀ ਡੀ  ਬਿਲਕੁਲ ਫਰੀ ਰੱਖੀ ਹੈ । ਇਸ ਮੌਕੇ ਤੇ ਕੀਤੇ ਗਏ ਇਕ ਵਿਸ਼ੇਸ਼ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ  ਆਏ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾ ਉਲ ਹਸਨ ਕੰਧਾਲਵੀ  ਨੇ ਕਿਹਾ ਕਿ  ਇਸਲਾਮ ਅੰਦਰ ਕਾਰੋਬਾਰ ਕਰਨਾ ਵੀ ਇਬਾਦਤ ਵਿੱਚ ਸ਼ੁਮਾਰ ਹੈ ਅਗਰ ਬਕਾਇਦਾ ਇਸ ਨੂੰ ਹਜ਼ਰਤ ਮੁਹੰਮਦ ਸਹਿਬ ਸਲ.ਤੇ ਤਰੀਕੇ ਤੇ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਸੋਹਣੇ ਰੱਬ ਵੱਲੋਂ ਜਦੋਂ ਕਿਸੇ ਮਰੀਜ਼ ਦੀ ਖ਼ਬਰ ਲੈਣ ਨੂੰ ਨੇਕੀ ਵਿੱਚ ਸ਼ੁਮਾਰ ਕੀਤਾ ਗਿਆ ਹੋਵੇ ਫਿਰ ਅਗਰ ਕੋਈ ਉਸ ਦਾ ਇਲਾਜ ਸੱਚੇ ਦਿਲੋਂ ਅਤੇ ਸਹੀ ਕਰੇ ਤਾਂ ਉਸ ਨੂੰ ਰੱਬ ਕੀ ਦੇਵੇਗਾ ਇਹ ਤਾਂ ਉਸ ਨੂੰ ਮਰਨ ਤੋਂ ਬਾਅਦ ਵਾਲੀ ਜ਼ਿੰਦਗੀ ਵਿੱਚ ਪਤਾ ਚੱਲੇਗਾ ਜਿੱਥੇ ਇਨਸਾਨ ਨੂੰ ਇਕ ਇਕ ਨੇਕੀ ਦੀ ਜ਼ਰੂਰਤ ਮਹਿਸੂਸ ਹੋਵੇਗੀ।

ਇਸ ਮੌਕੇ ਤੇ  ਡਾ ਮੁਹੰਮਦ ਸ਼ਬੀਰ ,  ਡਾ.ਵੀ.ਪੀ ਗੋਇਲ, ਡਾ ਕਰਨਵੀਰ ਸਿੰਘ ,ਡਾ ਗੁਰਚਰਨ ਸਿੰਘ ਗਰੇਵਾਲ, ਡਾ ਮੁਹੰਮਦ ਨਦੀਮ, ਸਿੱਖ ਮੁਸਲਿਮ ਸਾਂਝਾਂ ਦੇ  ਡਾ ਨਸੀਰ ਅਖ਼ਤਰ ਅਤੇ ਮੁਹੰਮਦ ਅਨਵਰ  ਆਦਿ ਹਾਜ਼ਰ ਸਨ । ਇਸ ਮੌਕੇ ਤੇ ਅਏ ਮਹਿਮਾਨਾਂ ਦਾ ਸੁਆਗਤ ਡਾ ਮੁਹੰਮਦ ਸ਼ਮਸ਼ਾਦ ਦੇ ਚਾਚਾ ਡਾ ਲਿਆਕਤ ਅਲੀ ਸਹੁਰਾ ਸਾਹਿਬ ਮੁਹੰਮਦ ਅਖਤਰ ਤੇ ਮੁਹੰਮਦ ਸ਼ਹਿਜ਼ਾਦ ਅਨਸਾਰੀ (ਰਿਸ਼ੀ ) ਵੱਲੋਂ ਕੀਤਾ ਗਿਆ । ਦੱਸਣਾ ਬਣਦਾ ਹੈ ਕਿ ਡਾਕਟਰ ਮੁਹੰਮਦ ਸ਼ਮਸ਼ਾਦ ਕੋਰੋਨਾ ਕਾਲ ਦੌਰਾਨ ਹਾਜਰਤ  ਹਲੀਮਾ ਹਸਪਾਲ ਵਿੱਚ ਰਹਿੰਦਿਆਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕੋਰੋਨਾ ਮਰੀਜ਼ਾਂ ਨੂੰ ਸੇਵਾਵਾਂ ਦੇ ਕੇ ਪ੍ਰਸ਼ਾਸਨਿਕ ਤੌਰ ਤੇ ਵੀ ਨਾਮਣਾ ਖੱਟ ਚੁੱਕੇ ਹਨ ਅਤੇ ਅੱਜ ਉਨ੍ਹਾਂ ਵੱਲੋਂ  ਆਪਣੇ ਮਾਤਾ ਪਿਤਾ ਤੋਂ ਹਸਪਤਾਲ ਦਾ ਉਦਘਾਟਨ ਕਰਾ ਕੇ ਪਾਈ ਨਵੀਂ ਪਿਰਤ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਸੀ  ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.