IMG-LOGO
ਹੋਮ ਖੇਡਾਂ: ਜ਼ਿਲ੍ਹਾ ਪੱਧਰੀ ਕਿੰਕ ਬਾਕਸਿੰਗ ਟੂਰਨਾਮੈਂਟ ਗੁਰੁਹਰਸਹਾ ਵਿੱਚ ਮਾਤਾ ਸਾਹਿਬ ਕੌਰ...

ਜ਼ਿਲ੍ਹਾ ਪੱਧਰੀ ਕਿੰਕ ਬਾਕਸਿੰਗ ਟੂਰਨਾਮੈਂਟ ਗੁਰੁਹਰਸਹਾ ਵਿੱਚ ਮਾਤਾ ਸਾਹਿਬ ਕੌਰ ਪਬਲਿਕ ਸਕੂਲ ਦੇ ਖਿਡਾਰੀਆਂ ਨੇ ੳਵਰਆਲ ਟਰੌਫੀ ਉੱਪਰ ਕੀਤਾ ਕਬਜ਼ਾ

Admin user - Sep 24, 2022 01:52 AM
IMG

  bolda punjab
ਗੁਰੂ ਹਰਸਹਾਏ / ਫਿਰੋਜਪੁਰ 24 ਸਤੰਬਰ , 
 ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾ ਦੇ ਅਨੂਸਰ ਕਿੱਕ ਬਾਕਸਿੰਗ ਦਾ ਜਿਲ੍ਹਾ ਪੱਧਰ ਟੂਰਨਾਮੈਂਟ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਸੀਨੀ. ਸੰਕੈ. ਸਮਾਰਟ ਸਕੂਲ ਜੀਰਾ (ਫਿਰੋਜ਼ਪੁਰ) ਵਿਖੇ ਕਰਵਾਇਆ ਗਿਆ।

 ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ 8 ਸਕੂਲਾਂ ਦੇ ਲੱਗਭੱਗ 110 ਬੱਚਿਆਂ ਨੇ ਭਾਗ ਲਿਆ। 
ਇਹ ਟੂਰਨਾਮੈਂਟ ਵਿੱਚ ਅੰਡਰ-14, ਅੰਡਰ-17, ਅੰਡਰ-19 ਉਮਰ ਵਰਗ ਦੇ ਲੜਕੇ, ਲੜਕੀਆਂ ਨੇ ਭਾਗ ਲਿਆ। 
ਮਾਤਾ ਸਾਹਿਬ ਕੌਰ ਸੀਨੀ. ਸੈਕੰ. ਪਬਲਿਕ ਸਕੂਲ ਨੇ ਇਸ ਟੂਰਨਾਮੈਂਟ ਵਿੱਚ ੳਵਰਆਲ ਟਰੌਫੀ ਆਪਣੇ ਨਾਮ ਕੀਤੀ।  ਜਿਸ ਵਿੱਚ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰਸਹਾਏ ਦੇ  ਖਿਡਾਰੀਆਂ ਨੇ 16 ਮੈਡਲ ਹਾਸਿਲ ਕੀਤੇ , ਜਿਨ੍ਹਾਂ ਵਿੱਚ ਅਭਿਜੋਤ ਸਿੰਘ, ਸਾਹਿਲਪ੍ਰੀਤ ਸਿੰਘ, ਵੰਸ਼, ਏਕਮਪ੍ਰੀਤ ਸਿੰਘ, ਰਾਜਪ੍ਰੀਤ ਸਿੰਘ, ਕਪਿਲ ਸ਼ਰਮਾ, ਅਰਮਾਨ ਨੇ ਸੋਨੇ ਦੇ ਤਮਗੇ ਹਾਸਿਲ ਕੀਤੇ ।

ਇਸ ਤਰ੍ਹਾਂ ਹੀ ਰਾਹੁਲ, ਨਵਰੋਜ, ਅਭਿਜੀਤ ਸਿੰਘ, ਲਵਪ੍ਰੀਤ ਸਿੰਘ, ਸੋਰਵ, ਹਰਮਨ ਗਿੱਲ, ਦਿੱਲਜਾਨਪ੍ਰੀਤ ਨੇ ਚਾਂਦੀ ਦੇ ਤਮਗੇ ਹਾਸਿਲ ਕੀਤੇ ਅਤੇ ਨਵਿਤ ਅਤੇ ਮਾਨੁਸ਼ ਨੇ ਕਾਸੇ ਦੇ ਤਮਗੇ ਪ੍ਰਾਪਤ ਕੀਤੇ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾਂ. ਪੰਕਜ ਧਮੀਜਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਮਹੀਪਾਲ ਸਿੰਘ, ਕਮਲਪਾਲ ਸਿੰਘ, ਹਰਬੀਰ ਸਿੰਘ, ਗੁਰਿੰਦਰ ਸਿੰਘ ਅਤੇ ਮੈਡਮ ਸਿਮਰਨ, ਸਕੂਲ ਦੇ ਸਪੋਰਟਸ ਵਿਭਾਗ ਦੇ ਮੈਂਬਰ ਤਲਵਿੰਦਰ ਸਿੰਘ , ਸਵਰਨ ਸਿੰਘ, ਵਿਕਰਮ ਸਿੰਘ, ਧਰਮਿੰਦਰ ਸਿੰਘ  ਅਤੇ ਸਮੂਹ ਸਕੂਲ ਸਟਾਫ਼ ਨੇ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਸਟੇਟ ਪੱਧਰ ਤੇ ਚੰਗਾ ਪ੍ਰਦਰਸ਼ਨ ਕਰਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ।

PDF
Share:

ਸੰਪਾਦਕ ਦਾ ਡੈਸਕ

Jagdishthind

Reporter

ਕੱਪੜ ਛਾਣ

Watch LIVE TV
Emediasolutions TV
Subscribe

Get all latest content delivered to your email a few times a month.