ਤਾਜਾ ਖਬਰਾਂ
bolda punjab
ਲੁਧਿਆਣਾ / ਭਦੌੜ 22 ਸਤੰਬਰ , ਵਿਧਾਨ ਸਭਾ ਹਲਕਾ ਭਦੌੜ ਤੋਂ ਆਪ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਸ੍ਰ. ਦਰਸ਼ਨ ਸਿੰਘ , ਜਿਨ੍ਹਾਂ ਅੱਜ ਸਵੇਰੇ ਕਿਸੇ ਕਾਰਨ ਵੱਸ ਜ਼ਹਿਰ ਨਿਗਲ ਲਿਆ ਸੀ ਉਨ੍ਹਾਂ ਨੂੰ ਮੁਢਲੀ ਫਾਸਟੇਟ ਤੋਂ ਬਾਅਦ ਦਯਾ ਨੰਦ ਮੈਡੀਕਲ ਕਾਲਜ ਅਤੇ ਹਸਪਤਾਲ { DMC } ਲੁਧਿਆਣਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ।
ਉਨ੍ਹਾਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਰੱਖਿਆ ਗਿਆ ਹੈ ।
ਹਾਲਾਂਕਿ ਹਸਪਤਾਲ ਵੱਲੋਂ ਅਧਿਕਾਰਤ ਤੌਰ ਤੇ ਕੋਈ ਤਰਕ ਸਾਹਮਣੇ ਨਹੀਂ ਆਇਆ ਪਰ ਭਰੋਸੇਯੋਗ ਵਸੀਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ ।
Get all latest content delivered to your email a few times a month.